Uncategorized
ਨਾਸ਼ਤੇ ‘ਚ ਖਾਓ ਇਹ ਹੈਲਦੀ ਗੁੜ ਦਾ ਪਰਾਂਠਾ ਜਾਣੋ ਇਸ ਦੇ ਫਾਇਦੇ
ਚੰਡੀਗੜ੍ਹ :
ਗੁੜ ‘ਚ ਕਈ ਮੌਜੂਦ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਮੌਸਮੀ ਇਨਫੈਕਸ਼ਨ ਨਾਲ ਲੜਨ ‘ਚ ਮਦਦ ਕਰਦਾ ਹੈ।
ਪਰਾਂਠੇ ਸਿਹਤਮੰਦ ਹੁੰਦੇ ਹਨ ਕਿਉਂਕਿ ਇਹ ਪੂਰੇ ਕਣਕ ਦੇ ਆਟੇ, ਉਬਲੀਆਂ ਸਬਜ਼ੀਆਂ ਅਤੇ ਘਿਓ ਦੇ ਬਣੇ ਹੁੰਦੇ ਹਨ। ਘਿਓ ਵਿਚ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਏ, ਡੀ ਅਤੇ ਕੇ ਹੁੰਦੇ ਹਨ, ਜਿਸ ਦੀ ਸਾਡੇ ਸਰੀਰ ਨੂੰ ਰੋਜ਼ਾਨਾ ਲੋੜ ਹੁੰਦੀ ਹੈ।
ਗੁੜ ਵਿੱਚ ਮੌਜੂਦ ਵਿਟਮਿਨ,ਆਇਰਨ,ਕੈਲਸ਼ੀਅਮ ਅਤੇ ਫਾਸਫੋਰਸ ਔਰਤਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਸਿਹਤਮੰਦ ਪਰਾਂਠੇ ਦੇ ਨਾਲ, ਤੁਹਾਨੂੰ ਆਪਣੀ ਖੁਰਾਕ ਵਿੱਚ ਗੁੜ ਸ਼ਾਮਲ ਕਰਨ ਦਾ ਇੱਕ ਹੋ ਬਹਾਨਾ ਮਿਲ ਗਿਆ ਹੈ। ਗੁੜ ਨੂੰ ਕੁਦਰਤੀ ਮਿੱਠਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਜ਼ਿਆਦਾਤਰ ਗੁੜ ਗੰਨੇ ਤੋਂ ਬਣਾਇਆ ਜਾਂਦਾ ਹੈ।