Connect with us

National

ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਈਦ

Published

on

Eid al-Fitr 2024: ਦੇਸ਼ ਭਰ ਵਿੱਚ ਧੂਮਧਾਮ ਨਾਲ ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਲੋਕਾਂ ਨੇ ਨਮਾਜ਼ ਤੋਂ ਬਾਅਦ ਇੱਕ ਦੂਜੇ ਨੂੰ ਗਲੇ ਮਿਲਕੇ ਵਧਾਈਆਂ ਦਿੱਤੀਆਂ, ਵੇਖੋ ਸੁੰਦਰ ਤਸਵੀਰਾਂ……..

 

ਭਾਰਤ ‘ਚ ਈਦ ਦਾ ਚੰਦ ਨਜ਼ਰ ਆਇਆ ਅਤੇ ਲੋਕਾਂ ਨੇ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਦੇਸ਼ ਭਰ ‘ਚ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਈਦ-ਉਲ-ਫਿਤਰ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਲੋਕ ਆਪਣੇ ਪਿਆਰਿਆਂ ਨਾਲ ਈਦ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਈਦ ਉਲ ਫਿਤਰ ਦਾ ਤਿਉਹਾਰ ਪੂਰੇ ਦੇਸ਼ ‘ਚ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ ‘ਤੇ ਮੁਸਲਿਮ ਭਾਈਚਾਰੇ ਦੇ ਲੋਕ ਈਦਗਾਹ ‘ਤੇ ਈਦ ਦੀ ਨਮਾਜ਼ ਅਦਾ ਕਰਦੇ ਹੋਏ, ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹੋਏ ਅਤੇ ਫਿਰ ਇਕ ਦੂਜੇ ਨੂੰ ਗਲੇ ਲਗਾ ਕੇ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੇਸ਼ ਭਰ ‘ਚ ਈਦ ਦੀਆਂ ਰੌਣਕਾਂ ਲੱਗੀਆਂ ਹੋਈਆ ਹਨ|

ਹਜ਼ਰਤ ਨਿਜ਼ਾਮੂਦੀਨ ਦਰਗਾਹ ‘ਚ ਈਦ ਦੀ ਰੌਣਕ ਦੇਖਣ ਨੂੰ ਮਿਲੀ:
ਦਿੱਲੀ ‘ਚ ਈਦ-ਉਲ-ਫਿਤਰ ਤੋਂ ਪਹਿਲਾਂ ਸਜਾਈ ਗਈ ਹਜ਼ਰਤ ਨਿਜ਼ਾਮੁਦੀਨ ਦਰਗਾਹ। ਬਾਜ਼ਾਰ ਵਿੱਚ ਭਾਰੀ ਭੀੜ ਇਕੱਠੀ ਹੋ ਗਈ। ਇਸ ਦੇ ਨਾਲ ਹੀ ਈਦ-ਉਲ-ਫਿਤਰ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।