Jalandhar
Eid Mubarak: ਜਲੰਧਰ ‘ਚ ਵੀ ਮਨਾਈ ਗਈ ਈਦ, ਦੇਖੋ ਤਸਵੀਰਾਂ

ਜਲੰਧਰ 29 june 2023 : ਅੱਜ ਦੇਸ਼ ਭਰ ‘ਚ ਈਦ-ਉਲ-ਅਜ਼ਹਾ ਯਾਨੀ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਲੰਧਰ ਵਿੱਚ ਵੀ ਈਦ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।

ਈਦ ਦੀ ਨਮਾਜ਼ ‘ਚ ਸ਼ਾਮਲ ਹੋਣ ਲਈ ਲੋਕ ਸਵੇਰ ਤੋਂ ਹੀ ਮਸਜਿਦ ਅਤੇ ਦਰਗਾਹ ‘ਤੇ ਪੁੱਜੇ, ਜਿੱਥੇ ਲੋਕਾਂ ਨੇ ਇਕ-ਦੂਜੇ ਨੂੰ ਗਲੇ ਲਗਾ ਕੇ ਮੁਬਾਰਕਬਾਦ ਦਿੱਤੀ |

ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਹਾਜ਼ਰ ਸਨ, ਜਿਨ੍ਹਾਂ ਨੇ ਮੁਸਲਿਮ ਭਾਈਚਾਰੇ ਨੂੰ ਜੱਫੀ ਪਾ ਕੇ ਵਧਾਈ ਦਿੱਤੀ।
