Connect with us

National

ਡੋਡਾ ਜ਼ਿਲ੍ਹੇ ‘ਚ ਚੋਥਾ ਐਨਕਾਊਂਟਰ, ਦੋ ਫ਼ੌਜੀ ਜਵਾਨ ਹੋਏ ਜ਼ਖਮੀ

Published

on

JAMMMU KASHMIR : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਜੰਗਲਾਂ ‘ਚ ਤੜਕੇ ਅੱਤਵਾਦੀਆਂ ਦੇ ਹਮਲੇ ‘ਚ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਸਤੀਗੜ੍ਹ ਖੇਤਰ ਦੇ ਜੱਦਨ ਬਾਟਾ ਪਿੰਡ ‘ਚ ਬੁੱਧਵਾਰ ਦੇਰ ਰਾਤ ਸਕੂਲ ‘ਚ ਸਥਾਪਿਤ ਅਸਥਾਈ ਸੁਰੱਖਿਆ ਕੈਂਪ ‘ਤੇ ਗੋਲੀਬਾਰੀ ਕੀਤੀ।

ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਗੋਲੀਬਾਰੀ ਹੋਈ। ਫੌਜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਉਨ੍ਹਾਂ ਨੂੰ ਬਾਹਰ ਕੱਢਣ ਲਈ ਰੁਕ-ਰੁਕ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ।

ਡੋਡਾ ‘ਚ ਹੀ 15 ਜੁਲਾਈ ਨੂੰ ਅੱਤਵਾਦੀਆਂ ਨਾਲ ਮੁਕਾਬਲੇ ‘ਚ ਫੌਜ ਦੇ ਇਕ ਕਪਤਾਨ ਅਤੇ ਇਕ ਪੁਲਸ ਕਰਮਚਾਰੀ ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ। 16 ਜੁਲਾਈ ਨੂੰ ਡੋਡਾ ਦੇ ਦੇਸਾ ਜੰਗਲਾਤ ਪੱਟੀ ਦੇ ਕਲਾਂ ਭਾਟਾ ਵਿੱਚ ਰਾਤ 10:45 ਵਜੇ ਅਤੇ ਪੰਚਨ ਭਾਟਾ ਖੇਤਰ ਵਿੱਚ ਤੜਕੇ 2 ਵਜੇ ਫਿਰ ਗੋਲੀਬਾਰੀ ਹੋਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਚਲਾਉਣ ਲਈ ਜੱਦਨ ਬਾਟਾ ਪਿੰਡ ਦੇ ਸਰਕਾਰੀ ਸਕੂਲ ਵਿੱਚ ਅਸਥਾਈ ਸੁਰੱਖਿਆ ਕੈਂਪ ਲਗਾਇਆ ਸੀ।

ਡੋਡਾ ਜ਼ਿਲ੍ਹੇ ਨੂੰ 2005 ਵਿੱਚ ਅੱਤਵਾਦ ਮੁਕਤ ਐਲਾਨਿਆ ਗਿਆ ਸੀ। 12 ਜੂਨ ਤੋਂ ਲਗਾਤਾਰ ਹੋ ਰਹੇ ਹਮਲਿਆਂ ‘ਚ 5 ਜਵਾਨ ਸ਼ਹੀਦ ਹੋ ਗਏ ਅਤੇ 9 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਜਦਕਿ ਤਿੰਨ ਅੱਤਵਾਦੀ ਮਾਰੇ ਗਏ।