Ludhiana
ਵਰਦੀ ਨਕਲੀ ਪਰ ਰੋਅਬ ਅਸਲੀ…

ਲੁਧਿਆਣਾ ਪੁਲਿਸ ਨੇ ਨਕਲੀ ਪੁਲਿਸ ਕਰਮਚਾਰੀਆਂ ਦਾ ਭਾਂਡਾ ਭੰਨ ਦਿੱਤਾ ਹੈ। ਇਹ ਨਕਲੀ ਵਰਦੀ ਪਾ ਕੇ ਲੋਕਾਂ ਨੂੰ ਅਸਲੀ ਰੋਅਬ ਮਾਰਦੇ ਸੀ। ਪਰ ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ…

ਪੁਲਿਸ ਨੇ ਇਸ ਮਾਮਲੇ ‘ਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਸ ਮਾਮਲੇ ‘ਚ ਦੋ ਫਰਾਰ ਦੱਸੇ ਜਾ ਰਹੇ ਹਨ। ਇਹ ਨਕਲੀ ਬਣੇ ਪੁਲਿਸ ਅਫ਼ਸਰ ਲੋਕਾਂ ਨੂੰ ਵਰਦੀ ਦਾ ਰੋਅਬ ਦਿਖਾ ਕੇ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਵਸੁਲ ਕਰਦੇ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਜੋ ਬਾਕੀ ਮੈਂਬਰ ਫਰਾਰ ਹਨ, ਉਹਨਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਏਗਾ।