Punjab
ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਾਲਤ ਦੇਖ ਘਬਰਾਏ ਫੈਨਜ਼, ਜਾਣੋ ਅਜਿਹਾ ਕੀ ਹੋਇਆ?

ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ। ਦਰਸ਼ਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੇ ਗਾਇਕ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਰੰਧਾਵਾ ਦੀ ਹਸਪਤਾਲ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਤਸਵੀਰ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਬੁਰੀ ਹਾਲਤ ਵਿੱਚ ਵਿਖਾਈ ਦੇ ਰਹੇ ਹਨ।
ਗਾਇਕ ਗੁਰੂ ਰੰਧਾਵਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਅਟੁੱਟ ਹੈ। ਸ਼ੌਂਕੀ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ। ਐਕਸ਼ਨ ਵਾਲਾ ਬਹੁਤ ਮੁਸ਼ਕਲ ਕੰਮ ਆ ਪਰ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਾਂਗਾ …
ਕਲਾਕਾਰ ਦੀ ਅਜਿਹੀ ਹਾਲਤ ਵੇਖ ਪ੍ਰਸ਼ੰਸਕ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਗਾਇਕ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਹਨ।
ਫਿਲਮ ਸ਼ੌਂਕੀ ਸਰਦਾਰ ਬਾਰੇ ਗੱਲ ਕਰਿਏ ਤਾਂ ਇਸ ਵਿੱਚ ਬੱਬੂ ਮਾਨ ਰੰਧਾਵਾ ਨਾਲ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਮਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਵੀ ਆਊਟ ਹੋ ਚੁੱਕਿਆ ਹੈ। ਜਿਸ ਵਿੱਚ ਗੁਰੂ ਦਾ ਲੁੱਕ ਕਾਫ਼ੀ ਵੱਖਰਾ ਲੱਗ ਰਿਹਾ ਹੈ।