Connect with us

Punjab

ਫ਼ਰੀਦਕੋਟ : ਵਿਆਹ ਵਾਲੇ ਦਿਨ ਘਰੋਂ ਭੱਜਿਆ ਲਾੜਾ, ਜਾਣੋ

Published

on

ਫ਼ਰੀਦਕੋਟ 8ਸਤੰਬਰ 2023:  ਫ਼ਰੀਦਕੋਟ ‘ਚ ਉਸ ਸਮੇਂ ਵੱਡੀ ਘਟਨਾ ਵਾਪਰੀ ਜਦ ਲਾੜਾ ਘੋੜੀ ਚੜਨ ਵਾਲਾ ਸੀ| ਤੁਹਾਨੂੰ ਦੱਸ ਦੇਈਏ ਕਿ ਰਹਿ ਖ਼ਬਰ ਫ਼ਰੀਦਕੋਟ ਪਿੰਡ ਢੋਡ ਦੀ ਹੈ| ਜਿਥੇ ਫ਼ਰੀਦਕੋਟ ਦੇ ਸਾਦਿਕ ਕਸਬੇ ‘ਚ ਕੁੜੀ ਦੇ ਵਿਆਹ ਦੀਆਂ ਖੁਸ਼ੀਆਂ, ਅਧੂਰੀਆਂ ਰਹਿ ਗਈਆਂ, ਜਦੋਂ ਲੜਕਾ ਘੋੜੀ ਚੜਨ ਤੋਂ ਪਹਿਲਾ ਹੀ ਘਰੋਂ ਭੱਜ ਗਿਆ, ਦੱਸ ਦੇਈਏ ਕਿ ਇਸ ਗੱਲ ਦਾ ਓਦੋ ਪਤਾ ਲੱਗਾ ਜਦੋ ਕੁੜੀ ਦੇ ਪਰਿਵਾਰ ਵਾਲੇ ਲੜਕੇ ਨੂੰ ਸ਼ਗਨ ਦੇਣ ਲਈ ਉਨ੍ਹਾਂ ਦੇ ਪਿੰਡ ਢੋਡ ਪਹੁੰਚਿਆ, ਤਾ ਪਰ ਮੁੰਡਾ ਘਰੋਂ ਭੱਜ ਗਿਆ।

ਕਿੱਥੇ ਮੁੰਡੇ ਨੇ ਕੁੜੀ ਘਰੇ ਬਰਾਤ ਲੈ ਕੇ ਜਾਣਾ ਸੀ, ਪਰ ਉਹ ਤਾਂ ਆਪ ਹੀ ਭੱਜ ਗਿਆ। ਜਿਸ ਮਗਰੋਂ ਕੁੜੀ ਦੇ ਪਰਿਵਾਰ ਵਾਲੇ ਥਾਣੇ ਪਹੁੰਚੇ। ਅਤੇ ਲੜਕੇ ਵਾਲਿਆਂ ‘ਤੇ ਧੋਖਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ| ਓਥੇ ਹੀ ਪੁਲਿਸ ਵੱਲੋਂ ਦੂਜੀ ਧਿਰ ਨੂੰ ਵੀ ਬੁਲਾਇਆ ਜਾ ਰਿਹਾ ਹੈ।