Connect with us

Punjab

ਗੁਰਦਾਸਪੁਰ ਦੇ ਪਿੰਡ ਗੋਰਸੀਆਂ ਵਿੱਚ ਬਰਸਾਤੀ ਡਰੇਂਨ ਨੂੰ ਲੈਕੇ ਕਿਸਾਨ ਅਤੇ ਵਿਭਾਗ ਹੋਇਆ ਆਹਮੋ ਸਾਹਮਣੇ

Published

on

ਗੁਰਦਾਸਪੁਰ ਦੇ ਪਿੰਡ ਗੋਰਸੀਆਂ ਵਿੱਚ ਇੱਕ ਬਰਸਾਤੀ ਡਰੇਂਨ ਨੂੰ ਲੈਕੇ ਪਿੰਡ ਦੇ ਕਿਸਾਨ ਅੱਤੇ ਨਹਿਰੀ ਵਿਭਾਗ ਆਹਮੋ ਸਾਹਮਣੇ ਹੈ ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕੀ ਉਹਨਾਂ ਦੀ ਜ਼ਮੀਨ ਦੇ ਨੇੜੇ ਇਕ ਨਹਿਰੀ ਵਿਭਾਗ ਦਾ ਬਰਸਾਤੀ ਡਰੇਂਨ ਹੈ ਅੱਤੇ ਇਸ ਬਰਸਾਤੀ ਡਰੇਂਨ ਨੂੰ ਸਾਫ ਕਰਨ ਲਈ ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਕਿਸਾਨਾ ਮੁਤਾਬਿਕ ਜੇਕਰ ਵਿਭਾਗ ਇਸ ਬਰਸਾਤੀ ਨਾਲ਼ੇ ਦੀ ਸਫਾਈ ਕਰਦਾ ਹੈ ਤਾਂ ਉਹਨਾਂ ਦੀ ਫ਼ਸਲ ਦਾ ਨੁਕਸਾਨ ਹੋਵੇਗਾ ਉਹਣਾ ਕਿਹਾ ਕਿ ਇਹ ਬਰਸਾਤੀ ਡਰੇਂਨ ਸਹੀ ਚਲ ਰਹੀ ਹੈ ਅਤੇ ਕਿਸਾਨਾਂ ਨੇ ਆਪਣੀਆਂ ਪੁਲੀਆ ਪਾ ਕੇ ਪਾਣੀਂ ਦੀ ਨਿਕਾਸੀ ਕਿਤੀ ਹੋਈ ਹੈ ਪਰ ਕਿਸਾਨਾਂ ਨੂੰ ਨਾਲ਼ੇ ਸਫਾਈ ਕਰਨ ਦੇ ਨਾਮ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਜੇਕਰ ਵਿਭਾਗ ਨੇ ਉਹਨਾਂ ਨੂੰ ਹੋਰ ਤੰਗ ਪ੍ਰੇਸ਼ਾਨ ਕਿਤਾ ਤਾਂ ਉਹ ਵਿਭਾਗ ਖਿਲਾਫ ਮੋਰਚਾ ਖੋਲ੍ਹਣ ਲਈ ਮਜ਼ਬੂਰ ਹੋਣਗੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਜ਼ਮੀਨਾਂ ਦੇ ਨਾਲ ਇੱਕ ਬਰਸਾਤੀ ਡਰੇਂਨ ਚਲ ਰਹੀ ਹੈ ਜੋ ਕਿ ਵਿਭਾਗ ਦੇ ਕਾਗਜ਼ਾਂ ਵਿੱਚ ਦੂਸਰੇ ਪਾਸੇ ਹੈ ਪਰ ਇਹ ਬਰਸਾਤੀ ਡਰੇਂਨ ਉਨ੍ਹਾਂ ਦੀ ਜ਼ਮੀਨ ਨੇੜੇ ਕੱਢੀ ਗਈ ਹੈ ਅੱਤੇ ਬਰਸਾਤੀ ਡਰੇਂਨ ਉੱਪਰ ਉਨ੍ਹਾਂ ਨੇ ਪੁਲੀਆਂ ਪਾ ਕੇ ਆਪਣੇ ਖੇਤਾਂ ਨੂੰ ਜਾਣ ਲਈ ਰਸਤਾ ਰੱਖਿਆ ਹੈ ਪਰ ਹੁਣ ਨਹਿਰੀ ਵਿਭਾਗ ਇਸ ਡਰੇਂਨ ਦੀ ਸਫਾਈ ਕਰਨ ਦੇ ਨਾਮ ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਇਸ ਪਾਸੇ ਬਰਸਾਤੀ ਡਰੇਂਨ ਪੁਟੀ ਤਾਂ ਉਨ੍ਹਾਂ ਦੀ ਜ਼ਮੀਨ ਦਾ ਕਾਫੀ ਨੁਕਸਾਨ ਹੋਵੇਗਾ ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਤਰਫ਼ ਡਰੇਂਨ ਨਾ ਪੁਟੀ ਜਾਵੇ ਸਗੋਂ ਜਿਸ ਪਾਸੇ ਕਾਗਜ਼ੀ ਬਰਸਾਤੀ ਡਰੇਂਨ ਹੈ ਉਸ ਪਾਸੇ ਬਣਾਈ ਜਾਵੇਂ ਉਹਣਾ ਕਿਹਾ ਕਿ ਵਿਭਾਗ ਉਹਣਾ ਨੂੰ ਨੋਟਿਸ ਕੱਢ ਤੰਗ ਪਰੇਸ਼ਾਨ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਉਨ੍ਹਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰੇਗਾ ਤਾਂ ਆਉਣ ਵਾਲੇ ਸਮੇਂ ਵਿੱਚ ਵਿਭਾਗ ਦੇ ਖ਼ਿਲਾਫ਼ ਧਰਨਾ ਲਗਾਉਣ ਦੇ ਲਈ ਮਜਬੂਰ ਹੋਣਗੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਹਿਰੀ ਵਿਭਾਗ ਦੇ ਐਸਡੀਓ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਬਹੁਤ ਪੁਰਾਣੀ ਡਰੇਨ ਹੈ ਅਤੇ ਇਸ ਡਰੇਨ ਦੇ ਉੱਪਰ ਕੁਝ ਕਿਸਾਨਾਂ ਨੇ ਨਾਜਾਇਜ਼ ਢੰਗ ਨਾਲ ਆਪਣੀਆਂ ਪੁਲੀਆਂ ਪਾਕੇ ਪਾਣੀ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਇਸ ਡਰੇਨ ਦੀ ਸਫਾਈ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਰਸਾਤੀ ਪਾਣੀ ਦਾ ਨਿਕਾਸ ਹੋ ਸਕੇ ਪਰ ਕਿਸਾਨ ਆਪਣੀਆਂ ਪੁਲੀਆਂ ਨਹੀਂ ਪੁੱਟ ਰਹੇ ਜਿਸ ਕਰਕੇ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੀਆਂ ਭੁੱਲੀਆਂ ਨਹੀਂ ਹਟਾਉਂਦੇ ਤਾਂ ਉਨ੍ਹਾਂ ਨੂੰ ਵਿਭਾਗੀ ਕਾਰਵਾਈ ਕਰਨੀ ਪਵੇਗੀ