Punjab
ਬਾਰਿਸ਼ ਦੇ ਬਾਵਜੂਦ ਡਟੇ ਰਹੇ ਕਿਸਾਨ, ਗਰਾਮ ਪੰਚਾਇਤ ਮਿਆਨੀ ਝਮੇਲਾ ਦੀ ਪੱਟੇ ਵਾਲੀ ਜਮੀਨ ਦੀ ਬੋਲੀ ਦੌਰਾਨ ਹੋਇਆ ਹੰਗਾਮਾ ਅਧਿਕਾਰੀਆਂ ਨੇ ਬੋਲੀ ਕੀਤੀ ਰੱਦ
ਲੰਮੇ ਸਮੇਂ ਤੋਂ ਬਲਾਕ ਦੀਨਾਨਗਰ ਦੀ ਗਰਾਮ ਪੰਚਾਇਤ ਮਿਆਨੀ ਝਮੇਲਾ ਵਲੋਂ ਅੰਦਰ ਖਾਤੇ ਪੱਟੇਦਾਰਾ ਦੇ ਨਾਲ ਮਿਲੀ ਭੁਗਤ ਕਰਕੇ ਮੱਛੀ ਤਲਾਬਾਂ ਦੀ ਬੋਲੀ ਪੱਟੇਦਾਰਾ ਨੂੰ ਦੇਣ ਦਾ ਘਪਲਾ ਜਾਂਚ ਦੌਰਾਨ ਸਾਹਮਣੇ ਆਉਣ ਕਰਕੇ ਸਬੰਧਿਤ ਵਿਭਾਗ ਵਲੋ ਪੱਟੇ ਰੱਦ ਕੀਤੇ ਸਨ। ਜਿਸ ਦੀ ਅੱਜ ਡੀਡੀਪੀਓ, ਬੀਡੀਓ ਅਤੇ ਸਰਪੰਚ ਦੀ ਹਾਜ਼ਰੀ ਚ ਦੁਬਾਰਾ ਬੋਲੀ ਕਰਵਾਉਣ ਸਮੇਂ ਗਰਾਮ ਪੰਚਾਇਤ, ਪ੍ਰਸ਼ਾਸ਼ਨ ਅਤੇ ਪੱਟੇਦਾਰ ਆਮੋ ਸਾਹਮਣੇ ਹੋ ਗਏ। ਇਸ ਮੌਕੇ ਸਰਪੰਚ ਨੂੰ ਡੀਡੀਪੀਓ ਵਲੋਂ ਕੁੱਝ ਸਵਾਲ ਕੀਤੇ ਪਰ ਕੋਈ ਸ਼ਪਸ਼ਟ ਜਬਾਬ ਨਹੀਂ ਦੇ ਸਕੇ। ਇਸ ਮੌਕੇ ਸਰਪੰਚ ਦੇ ਸਮਰਥਕ ਵੀ ਮੀਡੀਆ ਨਾਲ ਵੀ ਉਲਝਦੇ ਨਜ਼ਰ ਆਏ। ਇਸ ਮੌਕੇ ਕਿਸਾਨ ਜਥੇਬੰਦੀ ਵਲੋਂ ਪੱਟੇ ਦਾਰਾ ਦੇ ਹੱਕ ਚ ਵਿਰੋਧ ਕਰਨ ਤੇ ਡੀਡੀਪੀਓ ਵਲੋਂ ਅੱਜ ਬੋਲੀ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ।
ਇਸ ਮੌਕੇ ਡੀਡੀਪੀਓ ਸੰਦੀਪ ਮਲਹੋਤਰਾ ਨੇ ਦੱਸਿਆ ਕਿ ਪਿੱਛਲੇ ਲੰਮੇ ਸਮੇਂ ਤੋਂ ਇਹਨਾਂ ਮੱਛੀ ਤਲਾਬਾਂ ਦੇ ਛਪੜਾ ਦੀ ਬੋਲੀ ਨੂੰ ਸਰਪੰਚ ਵਲੋਂ ਪੱਟੇਦਾਰਾਂ ਨਾਲ ਮਿਲੀਭੁਗਤ ਕਰਕੇ ਅੰਦਰ ਖਾਤੇ ਬੋਲੀ ਕੀਤੀ ਜਾਂਦੀ ਰਹੀ ਹੈ। ਵਿਭਾਗੀ ਨਿਯਮਾਂ ਅਨੁਸਾਰ 100 ਏਕੜ ਤੋਂ ਉਪਰ ਦੀ ਬੋਲੀ ਵੱਖ ਵੱਖ ਪੰਚਾਇਤਾ ਵਲੋਂ ਨਹੀਂ ਕਾਰਵਾਈ ਜਾ ਸਕਦੀ। ਬਲਕਿ ਉਸਦਾ ਇਸ਼ਤਿਹਾਰ ਦੇਣਾ ਪਹਿਲਾ ਬਣਦਾ ਹੈ। ਦੱਸਿਆ ਕਿ ਕਦੇ ਵੀ ਮਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਵਲੋਂ ਨਿਯਮਾਂ ਅਨੁਸਾਰ ਬੋਲੀ ਨੂੰ ਨਹੀਂ ਕਰਵਾਇਆ ਗਿਆ। ਜਿਸ ਕਰਕੇ ਸਾਰੇ ਪੱਟੇਦਾਰਾਂ ਦੇ ਪਟਿਆ ਨੂੰ ਰੱਦ ਕੀਤਾ ਗਿਆ। ਹੁਣ ਵਿਭਾਗ ਵਲੋ ਦੁਬਾਰਾ ਬੋਲੀ ਦਾ ਸਮਾਂ ਰੱਖਿਆ ਗਿਆ ਸੀ। ਪੱਟੇਦਾਰਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਹੋਏ ਵਿਭਾਗ ਵਲੋ ਇਸ ਬੋਲੀ ਨੂੰ ਰੱਦ ਕਰ ਦਿੱਤਾ ਗਿਆ
