Connect with us

Punjab

ਬਟਾਲਾ ਤੋਂ ਟਿਕਟ ਮਿਲਣ ਤੇ ਧੰਨਵਾਦ ਅਤੇ ਡੇਰਾ ਬਾਬਾ ਨਾਨਕ ਤੋਂ ਭਾਜਪਾ ਟਿਕਟ ਤੇ ਮੁੜ ਵਿਚਾਰ ਕਰ ਮਸੀਹ ਨੇਤਾ ਕਮਲ ਬਖਸ਼ੀ ਨੂੰ ਮੈਦਾਨ ਚ ਉਤਾਰੇ ਫਤਿਹਜੰਗ ਸਿੰਘ ਬਾਜਵਾ

Published

on

ਭਾਜਪਾ ਪਾਰਟੀ ਵਲੋਂ ਬਟਾਲਾ ਤੋਂ ਐਲਾਨੇ ਉਮੀਦਵਾਰ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਮੁਕਾਬਲੇ ਚ 5 ਪਾਰਟੀਆਂ ਦੇ ਉਮੀਦਵਾਰ ਹਨ ਅਤੇ ਮੁਕਾਬਲਾ ਰੋਚਕ ਹੈ ਉਥੇ ਹੀ ਫਤਿਹਜੰਗ ਬਾਜਵਾ ਨੇ ਜਿਥੇ ਬਟਾਲਾ ਤੋਂ ਟਿਕੇਟ ਮਿਲਣ ਤੇ ਭਾਜਪਾ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਡੇਰਾ ਬਾਬਾ ਨਾਨਕ ਤੋਂ ਐਲੇਨ ਕੀਤੇ ਉਮੀਦਵਾਰ ਤੇ ਮੁੜ ਵਿਚਾਰ ਕਰਨ ਦੀ ਗੱਲ ਕੀਤੀ ਅਤੇ ਮਸੀਹ ਭਾਈਚਾਰੇ ਦੇ ਨੇਤਾ ਕਮਲ ਬਖਸ਼ੀ ਜੋ ਕਾਂਗਰਸ ਛੱਡ ਭਾਜਪਾ ਚ ਫਤਿਹ ਬਾਜਵਾ ਦੇ ਨਾਲ ਸ਼ਾਮਿਲ ਹੋਏ ਸਨ ਉਹਨਾਂ ਲਈ ਡੇਰਾ ਬਾਬਾ ਨਾਨਕ ਤੋਂ ਟਿਕੇਟ ਮੁੜ ਵਿਚਾਰ ਕਰ ਚੋਣ ਮੈਦਾਨ ਚ ਉਤਾਰਣ ਲਈ ਭਾਜਪਾ ਅਗੇ ਮੰਗ ਰੱਖੀ | ਫਤਿਹਜੰਗ ਬਾਜਵਾ ਨੇ ਕਿਹਾ ਕਿ ਇਕ ਸੀਟ ਤੇ ਮਸੀਹ ਭਾਈਚਾਰੇ ਦੇ ਉਮੀਦਵਾਰ ਆਉਣ ਨਾਲ ਪੰਜਾਬ ਦੇ ਕਰੀਬ 25 ਸੀਟਾਂ ਤੇ ਵੱਡੀ ਮਜਬੂਤੀ ਭਾਜਪਾ ਨੂੰ ਮਿਲੇਗੀ |