Connect with us

Punjab

ਡੇਰਾ ਬਾਬਾ ਨਾਨਕ ਚ ਫਿਰੌਤੀ ਮੰਗਣ ਤੋਂ ਬਾਅਦ ਕੀਤੀ ਫਾਇਰਿੰਗ , ਪੁਲਿਸ ਵਲੋਂ ਮਾਮਲਾ ਦਰਜ਼

Published

on

ਜਿਲਾ ਗੁਰਦਾਸਪੁਰ ਚ ਬੀਤੀ ਦੇਰ ਰਾਤ ਪਿੰਡ ਤਲਵੰਡੀ ਰਾਮਾ ਵਿਖੇ ਇਕ ਨਿੱਜੀ ਹਸਪਤਾਲ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਸੰਬੰਧੀ ਹਸਪਤਾਲ ਦੇ ਮਾਲਕ ਅਤੇ ਮਜੂਦਾ ਸਰਪੰਚ ਡਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ  ਬੀਤੀ ਰਾਤ ਕਰੀਬ 08 ਵਜੇ ਛੁੱਟੀ ਕਰਕੇ ਵਾਪਸ ਆਪਣੇ ਪਿੰਡ ਪੱਖੋਕੇ ਆਪਣੇ ਘਰ ਪਹੁੰਚਿਆ ਤਾ ਉਹਨਾਂ ਨੂੰ ਰਾਤ ਕਰੀਬ 9 ਵਜੇ ਹਸਪਤਾਲ ਚ ਮਜੂਦ ਮੁਲਾਜਿਮ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ  ਤੇ ਗੋਲੀ ਚੱਲੀ ਹੈ ਉਥੇ ਹੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਬਾਰੇ ਉਹਨਾਂ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾਜਿਹਨਾਂ ਉਕਤ ਘਟਨਾ ਦਾ ਜਾਇਜ਼ਾ ਲਿਆ ।ਉਥੇ ਹੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਕੁਝ ਦਿਨ ਪਹਿਲਾ ਇੱਕ ਜੁਲਾਈ ਨੂੰ ਉਸਨੂੰ ਵ੍ਹੱਟਸਐਪ ਕਾਲ ਰਾਹੀਂ ਤੂਫਾਨ ਨਾਮ ਗੈਂਗਸਟਰ ਦਾ ਫੋਨ ਆਇਆ ਸੀ ਅਤੇ ਪੰਜ ਲੱਖ ਦੀ ਫਿਰੌਤੀ ਦੀ ਮੰਗ ਕਰਦੇ ਨਾ ਦਿੱਤੀ ਤਾਂ ਵੱਡਾ ਨੁਕਸਾਨ ਕਰਨ ਦੀ ਧਮਕੀ ਵੀ ਦਿਤੀ ਸੀ ।ਇਸ ਦੇ ਨਾਲ ਹੀ ਪਲਵਿੰਦਰ ਨੇ ਦੱਸਿਆ ਕਿ ਮੈਂ ਉਨ੍ਹਾਂ ਉਸ ਨੰਬਰ ਤੋਂ ਜਦ ਵੀ ਫੋਨ ਆਇਆ ਤਾ ਚੁੱਕਣਾ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਵ੍ਹੱਟਸਐਪ ਰਾਹੀਂ ਮੈਸੇਜ ਭੇਜਿਆ ਕਿ ਕਿ ਇਸ ਦਾ ਟ੍ਰੇਲਰ ਜਲਦ ਹੀ ਦਿਖਾ ਦਿੱਤਾ ਜਾਵੇਗਾ।ਜਿਸ ਸੰਬੰਧੀ ਉਹਨਾਂ ਵਲੋਂ ਐੱਸਐੱਸਪੀ ਬਟਾਲਾ ਨੂੰ ਪਹਿਲਾਂ ਦਰਖਾਸਤ ਦਿੱਤੀ ਹੋਈ ਹੈ। ਉਧਰ ਇਸ ਮਾਮਲੇ ਸਬੰਧੀ ਐਸਐਚਓ ਡੇਰਾ ਬਾਬਾ ਨਾਨਕ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ  ਦੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਤਫ਼ਤੀਸ਼ ਵਿਚ ਲਿਆਂਦੀ ਜਾ ਰਹੀ ਹੈ