Politics
ਸ਼ਿਵਸੈਨਾ ਪੰਜਾਬ ਦੇ ਪ੍ਰਧਾਨ ਮਹੰਤ ਕਸ਼ਮੀਰ ਗਿਰੀ ਉੱਤੇ ਅਣਪਛਾਤੇ ਹਮਲਾਵਰੋੰ ਨੇ ਕੀਤਾ ਹਮਲਾ

ਖੰਨਾ, 09 ਮਾਰਚ (ਗੁਰਜੀਤ ਸਿੰਘ): ਸੂੱਬੇ ਵਿਚ ਹਿੰਦੂ ਨੇਤਾਵਾਂ ਤੇ ਹਮਲਾ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁਕੇ ਨੇ। ਦੱਸ ਦੇਈਏ ਕਿ ਹੁਣੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖੰਨਾ ਵਿਖੇ ਪੁਲਿਸ ਸਟੇਸ਼ਨ ਤੋਂ ਤਕਰੀਬਨ 50 ਮੀਟਰ ਦੀ ਦੂਰੀ ਤੇ ਸਥਿੱਤ ਪ੍ਰਾਚੀਨ ਸ਼ਿਵ ਦਵਾਲਾ ਦੇ ਸ਼ਿਵਸੈਨਾ ਪੰਜਾਬ ਦੇ ਰਾਸ਼ਟਰਪਤੀ ਪ੍ਰਚਾਰਕ ਮਹੰਤ ਕਸ਼ਮੀਰ ਗਿਰੀ ‘ਤੇ ਅਗਿਆਤ ਮੋਟਰਸਾਈਕਲ ਸਵਾਰ ਨਕਾਬਪੇਸ਼ੋਂ ਨੇ ਗੋਲੀਆਂ ਚਲਾਈ।

ਦੱਸਣਯੋਗ ਹੈ ਕਿ ਮਹੰਤ ਦਾ ਘਰ ਮੰਦਿਰ ਦੇ ਨੇਡੇ ਹੀ ਸੀ ਤਾਂ ਕਰਕੇ ਇਹ ਆਪਣੇ ਘਰ ਪੁਜਾ ਕਰਨ ਲਈ ਘਿਓ ਲੈਣ ਗਿਆ ਸੀ। ਇਹ ਗੁੰਡੇ ਮੰਦਿਰ ਦੇ ਆਲੇ ਦੁਆਲੇ ਫਿਰ ਰਹੇ ਸੀ ਜਦੋ ਮਹੰਤ ਘਰ ਤੋਂ ਘਿਓ ਲੈ ਕੇ ਆ ਰਿਹਾ ਸੀ ਤਾਂ ਇਨ੍ਹਾਂ ਦੇ ਮਨਸੂਬੇ ਦਾ ਪਤਾ ਲੱਗ ਗਿਆ ਤੇ ਮਹੰਤ ਘਰ ਭਜ ਗਿਆ। ਇਸਦੇ ਨਾਲ ਮਹੰਤ ਦੀ ਜਾਨ ਤਾਂ ਬਚ ਗਈ, ਇਸਦੇ ਬਾਅਦ ਉਸ ਇਲਾਕੇ ਵਿਚ ਡਰ ਦਾ ਮਾਹੌਲ ਬਣ ਚੁੱਕਿਆ ਹੈ।

ਐੱਸ.ਐੱਸ.ਪੀ ਹਰਪ੍ਰੀਤ ਸਿੰਘ ਅਪਣੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚੇ। ਪੁਲਿਸ ਵਲੋਂ ਸੀ.ਸੀ.ਟੀ.ਵੀ ਨੂੰ ਕਬਜ਼ੇ ਚ ਲੈ ਲਿਆ ਤੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ। ਪੁਲਿਸ ਨੇ ਅਗਿਆਤ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਪੜਤਾਲ ਤੋਂ ਪਤਾ ਲਗਿਆ ਹੈ ਕਿ ਹਮਲਵਾਰੋਂ ਨੇ 2 ਗੋਲੀਆਂ ਚਲਾਈ ਸੀ।

ਅਗਿਆਤ ਯੁਵਕਾਂ ਵਲੋਂ ਕੀਤੇ ਗਏ ਹਮਲੇ ਤੋੇ ਮਹੰਤ ਸਿੰਘ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਸਵੇਰ 5 ਵਜੇ ਪੂਜਾ ਕਰ ਰਹੇ ਸੀ। ਜਦੋ ਉਹ ਘਰ ਤੋਂ ਘਿਓ ਲੈ ਕੇ ਵਾਪਸ ਮੰਦਿਰ ਤੁਰ ਰਹੇ ਸੀ ਤਾਂ ਉਨ੍ਹਾਂ ਵੱਲ ਮੋਟਰਸਾਇਕਲ ਤੇ ਸਵਾਰ ਦੋ ਯੁਵਕ ਆਣ ਲਗੇ ਜਿਨ੍ਹਾਂ ਵਿੱਚੋ ਇੱਕ ਨੇ ਹੈਲਮੇਟ ਪਾਈ ਹੋਇ ਸੀ ਤੇ ਇੱਕ ਨੇ ਆਪਣੇ ਚਿਹਰੇ ਉਤੇ ਕੱਪੜਾ ਲਪੇਟਾ ਹੋਇਆ ਸੀ। ਇਸ ਦੌਰਾਨ ਮਹੰਤ ਨੂੰ ਉਨ੍ਹਾਂ ਦੇ ਮਨਸੂਬੇ ਦਾ ਪਤਾ ਲਗ ਗਿਆ ਤੇ ਆਪਣੀ ਜਾਨ ਬਚਾਉਂਦੇ ਹੋਏ ਉਹ ਆਪਣੇ ਘਰ ਭੱਜ ਗਿਆ ਤੇ ਉਨ੍ਹਾਂ ਦੀ ਜਾਨ ਬੱਚ ਗਈ, ਨਾਲ ਹੀ ਮਹੰਤ ਨੇ ਦੱਸਿਆ ਕਿ ਇਹ ਅਗਿਆਤ ਯੁਵਕ ਪੂਰੀ ਰਣਨੀਤੀ ਕਰ ਕੇ ਆਏ ਸੀ ਕਿਉਂਕਿ ਜਦੋ ਮਹੰਤ ਘਰ ਦੇ ਅੰਦਰ ਭੱਜ ਗਿਆ ਉਸਤੋਂ ਬਾਅਦ ਵੀ ਯੁਵਕਾਂ ਨੇ ਗੋਲੀਆਂ ਚਲਾਨੀ ਨਹੀਂ ਰੋਕੀ ਤੇ ਮਹੰਤ ਦੇ ਘਰ ਦੇ ਗੇਟ ਤੇ ਗੋਲ਼ੀਆਂ ਚਲਾਂਦੇ ਰਹੇ।

ਡੀ.ਐੱਸ.ਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਤੋਂ ਦੇਖ ਕੇ ਪਤਾ ਲਗਿਆ ਕੇ ਹਮਲਾਵਰਾਂ ਨੇ ਮਹੰਤ ਤੇ ਉਸ ਸਮੇ ਹਮਲਾ ਕੀਤਾ ਜਦੋ ਉਹ ਘਰ ਤੋਂ ਘਿਓ ਲੈ ਕੇ ਜਾ ਰਹੇ ਸੀ। ਦੱਸ ਦੇਈਏ ਕਿ ਹਮਲਾਵਰਾਂ ਦੀ ਛਾਨ ਬਿਨ ਕੀਤੀ ਜਾ ਰਹੀ ਹੈ, ਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।