Connect with us

National

ਛੱਤੀਸਗੜ੍ਹ ਦੇ ਸਾਬਕਾ CM ਨੇ ਭਾਜਪਾ ਹੈੱਡ ਕੁਆਰਟਰ ‘ਚ ਲਹਿਰਾਇਆ ਤਿਰੰਗਾ, ਤਰੁਣ ਚੁਘ ਵੀ ਰਹੇ ਮੌਜੂਦ

Published

on

74ਵੇਂ ਗਣਤੰਤਰ ਦਿਵਸ ਮੌਕੇ ਭਾਜਪਾ ਰਾਸ਼ਟਰੀ ਦਫ਼ਤਰ, ਨਵੀਂ ਦਿੱਲੀ ‘ਚ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਵਲੋਂ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਵੀ ਮੌਜੂਦ ਰਹੇ। ਗਣਤੰਤਰ ਦਿਹਾੜੇ ਤੇ ਤਰੁਣ ਚੁਘ ਨੇ ਟਵੀਟ ਕਰ ਕੇ ਕਿਹਾ,”ਭਾਰਤੀ ਲੋਕਤੰਤਰ ਦੇ ਮਹਾਉਤਸਵ 74ਵੇਂ ਗਣਤੰਤਰ ਦਿਵਸ ਦੇ ਸ਼ੁੱਭ ਮੌਕੇ ‘ਤੇ ਰਾਸ਼ਟਰੀ ਦਫ਼ਤਰ, ਨਵੀਂ ਦਿੱਲੀ ‘ਚ ਝੰਡਾ ਲਹਿਰਾਇਆ ਗਿਆ। ਜੈ ਹਿੰਦ।” ਭਾਰਤ ਨੂੰ 15 ਅਗਸਤ 1947 ‘ਚ ਅਗਰੇਜ਼ਾਂ ਤੋਂ ਆਜ਼ਾਦੀ ਤਾਂ ਮਿਲ ਗਈ ਸੀ ਪਰ 26 ਜਨਵਰੀ 1950 ਨੂੰ ਭਾਰਤ ਇਕ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਐਲਾਨ ਹੋਇਆ। ਇਸੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ। ਮਿਸਰ ਦੇ ਰਾਸ਼ਟਰਪਤੀ ਅਬਦੁੱਲ ਫਤਿਹ ਅਲੀ ਸੀਸੀ ਇਸ ਸਾਲ ਦੇ ਗਣਤੰਤਰ ਦਿਵਸ ਸਮਾਰੋਹ ‘ਚ ਮੁੱਖ ਮਹਿਮਾਨ ਹਨ।