National
ਮੁੰਬਈ ਕ੍ਰਿਕੇਟ ਐਸੋਸੀਏਸ਼ਨ ਦੇ ਵਲੋਂ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਜਨਮਦਿਨ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਤੋਹਫ਼ਾ

ਅਹਿਮਦਨਗਰ (ਮਹਾਰਾਸ਼ਟਰ), 23 ਅਕਤੂਬਰ : ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਮੂਰਤੀ 01 ਨਵੰਬਰ ਨੂੰ ਵਾਨਖੇੜੇ ਸਟੇਡੀਅਮ ਵਿੱਚ ਲਾਂਚ ਕੀਤੀ ਜਾਣੀ ਹੈ। ਮੁੰਬਈ ਕ੍ਰਿਕੇਟ ਐਸੋਸੀਏਸ਼ਨ ਦੁਆਰਾ ਮਹਾਨ ਸਚਿਨ ਤੇਂਦੁਲਕਰ ਨੂੰ ਉਨ੍ਹਾਂ ਦੇ 50ਵੇਂ ਜਨਮਦਿਨ ‘ਤੇ ਇੱਕ ਵਿਸ਼ੇਸ਼ ਤੋਹਫ਼ਾ ਦਿੱਤਾ ਜਾ ਰਿਹਾ ਹੈ। ਓਥੇ ਹੀ ਦੱਸ ਦੇਈਏ ਕਿ ਇਹ ਮੂਰਤੀ ਕਲਾਕਾਰ ਪ੍ਰਮੋਦ ਕਾਂਬਲ ਦੁਆਰਾ ਬਣਾਈ ਗਈ ਹੈ। ਮੂਰਤੀਕਾਰ ਕਾਂਬਲੇ ਨੇ ਆਪਣੀ ਮਾਸਟਰਪੀਸ ਦੇ ਕੁਝ ਵੇਰਵਿਆਂ ‘ਤੇ ਵੀ ਚਾਨਣਾ ਪਾਇਆ ਅਤੇ ਇਸ ਨੂੰ ਕਿਵੇਂ ਤਿਆਰ ਕੀਤਾ।