Connect with us

Ludhiana

ਬਾਰ੍ਹਵੀਂ ਦੇ ਨਤੀਜਿਆਂ ‘ਚ ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

Published

on

  • ਗੁਰਵੀਨ ਕੌਰ ਨੇ ਹਾਸਿਲ ਕੀਤੇ 99.8 ਫੀਸਦੀ ਅੰਕ
  • 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਕੀਤਾ ਰੌਸ਼ਨ
  • ਨਵੀਆ ਜੈਨ ਹਾਸਿਲ ਕੀਤੇ 98.6 ਫੀਸਦੀ ਅੰਕ
  • ਨਾਨ ਮੈਡੀਕਲ ਵਿਚ ਸ਼ੌਰਿਆ ਗੁਪਤਾ ਨੇ ਹਾਸਿਲ ਕੀਤੇ 98 ਫੀਸਦੀ ਅੰਕ

ਲੁਧਿਆਣਾ, 14 ਜੁਲਾਈ (ਸੰਜੀਵ ਸੂਦ): ਸੀਬੀਐਸਈ ਵੱਲੋਂ ਦੇਸ਼ ਭਰ ਵਿੱਚ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸੂਬੇ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਚੰਗਾ ਨਤੀਜਾ ਰਿਹਾ ਹੈ। ਲੁਧਿਆਣਾ ਦੇ ਸੈਕਰਟ ਹਾਰਟ ਸਕੂਲ ਸਰਾਭਾ ਨਗਰ ਬ੍ਰਾਂਚ ਦੀਆਂ ਵਿਦਿਆਰਥਣਾਂ ਨੇ ਮੱਲਾਂ ਮਾਰੀਆਂ ਹਨ। ਸਕੂਲ ਵਿੱਚ 4 ਵਿਦਿਆਰਥਣਾਂ ਨੇ 98 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਸਭ ਤੋਂ ਵੱਧ ਨੰਬਰ ਲੈ ਕੇ ਜ਼ਿਲ੍ਹੇ ਵਿਚ ਪਹਿਲੀ ਥਾਂ ਹਾਸਲ ਕਰਨ ਵਾਲੀ ਗੁਰਵੀਨ ਕੌਰ ਨੇ ਦੱਸਿਆ ਕਿ ਉਸ ਨੇ 99.8 ਫੀਸਦੀ ਅੰਕ ਹਾਸਿਲ ਕੀਤੇ ਹਨ। । ਉਨ੍ਹਾਂ ਕਿਹਾ ਕਿ ਅੱਗੇ ਜਾ ਕੇ ਕਾਨੂੰਨ ਦੀ ਪੜ੍ਹਾਈ ਪੜ੍ਹਨਾ ਚਾਹੁੰਦੀ ਹੈ ਅਤੇ ਦੇਸ਼ ਦੇ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਨਾ ਚਾਹੁੰਦੀ ਹੈ।

ਦੂਜੇ ਪਾਸੇ 98.6 ਫੀਸਦੀ ਅੰਕ ਹਾਸਿਲ ਕਰਕੇ ਨਵੀਆ ਜੈਨ ਵੀ ਕਾਫੀ ਖੁਸ਼ ਹੈ। ਉਸ ਨੇ ਕਿਹਾ ਕਿ ਉਹ ਕਾਮਰਸ ਵਿੱਚ ਅੱਵਲ ਆਈ ਹੈ ਅਤੇ ਹੁਣ ਅੱਗੇ ਜਾ ਕੇ ਇਸੇ ਖੇਤਰ ਦੇ ਵਿੱਚ ਆਪਣਾ ਭਵਿੱਖ ਬਣਾਉਣ ਦੀ ਚਾਹਵਾਨ ਹੈ।

ਉਸ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦਿਨ ਰਾਤ ਮਿਹਨਤ ਕਰਦੀ ਹੈ ਅਤੇ ਇਸ ਕਾਮਯਾਬੀ ਪਿੱਛੇ ਸਕੂਲ ਦਾ ਵੀ ਵੱਡਾ ਹੱਥ ਹੈ। ਸਕੂਲ ਵੱਲੋਂ ਚੰਗੀ ਸਿੱਖਿਆ ਉਨ੍ਹਾਂ ਨੂੰ ਦਿੱਤੀ ਗਈ, ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਬੇਟੀ ਦਾ ਪੂਰਾ ਸਹਿਯੋਗ ਕੀਤਾ ਜਾਂਦਾ ਹੈ। ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਸ ਦੀ ਇਸ ਮਿਹਨਤ ਪਿੱਛੇ ਰੱਬ ਦਾ ਅਤੇ ਪਰਿਵਾਰ ਅਤੇ ਸਕੂਲ ਦਾ ਵੱਡਾ ਹੱਥ ਹੈ।

ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਉਤੇ ਮਾਣ ਹੈ। ਦੇ ਸਕੂਲ ਦਾ ਇਸ ਵਾਰ 100 ਫੀਸਦੀ ਨਤੀਜਾ ਰਿਹਾ ਹੈ ਅਤੇ ਜ਼ਿਲ੍ਹੇ ਭਰ ਚ ਉਨ੍ਹਾਂ ਦੇ ਸਕੂਲ ਚ ਚੰਗੇ ਅੰਕ ਹਾਸਿਲ ਕਰਕੇ ਲੜਕੀਆਂ ਅੱਵਲ ਆਈਆਂ ਹਨ।

ਇਨ੍ਹਾਂ ਧੀਆਂ ਤੇ ਹਰ ਕਿਸੇ ਨੂੰ ਮਾਣ ਹੈ ਇਨ੍ਹਾਂ ਬੇਟੀਆਂ ਦੀ ਇਸ ਕਾਮਯਾਬੀ ਤੋਂ ਬਾਅਦ ਅਸੀਂ ਵੀ ਇਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ