Connect with us

News

PM ਨਰਿੰਦਰ ਮੋਦੀ ਨੂੰ ਗਾਲਾਂ ਕੱਢਣ ਵਾਲੀ ਕੁੜੀ ਨੇ ਵੀਡੀਓ ਰਾਹੀਂ ਮੰਗੀ ਮੁਆਫ਼ੀ

Published

on

NEET ਪੇਪਰ ਲੀਕ ਨੂੰ ਲੈ ਕੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੀ ਰੁਚਿਕਾ ਸਿੰਘ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਪ੍ਰਦਰਸ਼ਨ ਦੌਰਾਨ ਰੁਚਿਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾੜੀਆਂ ਗੱਲਾਂ ਕਹੀਆਂ ਸੀ।

ਇਸ ਨਵੇਂ ਵੀਡੀਓ ਵਿੱਚ, ਰੁਚਿਕਾ ਸਿੰਘ ਪੂਰੇ ਦੇਸ਼ ਤੋਂ ਮੁਆਫੀ ਮੰਗਦੀ ਦਿਖਾਈ ਦੇ ਰਹੀ ਹੈ।ਆਪਣੇ ਨਵੇਂ ਵੀਡੀਓ ਵਿੱਚ, ਰੁਚਿਕਾ ਸਿੰਘ ਕਹਿੰਦੀ ਹੈ, “ਮੈਂ ਸਿਰਫ਼ 15 ਸਾਲ ਦੀ ਹਾਂ। ਮੈਂ ਜੋ ਕੀਤਾ ਉਹ ਮੁਆਫ਼ ਕਰਨ ਯੋਗ ਨਹੀਂ ਹੈ। ਮੈਂ ਬਹੁਤ ਸਾਰੀਆਂ ਮਾੜੀਆਂ ਗੱਲਾਂ ਕਹੀਆਂ ਹਨ।” ਇਸਨੂੰ ਆਪਣੀ “ਪਹਿਲੀ ਅਤੇ ਆਖਰੀ ਗਲਤੀ” ਦੱਸਦੇ ਹੋਏ, ਰੁਚਿਕਾ ਨੇ ਕਿਹਾ, “ਮੈਂ ਪੂਰੇ ਦੇਸ਼ ਤੋਂ ਮੁਆਫ਼ੀ ਮੰਗਦੀ ਹਾਂ। ਮੈਂ ਬਹੁਤ ਸ਼ਰਮਿੰਦਾ ਹਾਂ। ਮੈਂ ਆਪਣੇ ਵੱਲ ਵੀ ਨਹੀਂ ਦੇਖ ਸਕਦੀ। ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ।”

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਮੁਆਫ਼ੀ ਵਾਲੀ ਵੀਡੀਓ ਵਿੱਚ ਲੜਕੀ ਹੱਥ ਜੋੜ ਕੇ ਕਹਿੰਦੀ ਹੈ ਕਿ ਉਹ ਭਵਿੱਖ ਵਿੱਚ ਕਦੇ ਵੀ ਅਜਿਹੀ ਪੋਸਟ ਜਾਂ ਅਜਿਹੀ ਭਾਸ਼ਾ ਦੀ ਵਰਤੋਂ ਨਹੀਂ ਕਰੇਗੀ। ਉਸ ਨੇ ਕਿਹਾ ਕਿ ਇਹ ਉਸ ਦੀ “ਪਹਿਲੀ ਅਤੇ ਆਖ਼ਰੀ ਗਲਤੀ” ਹੈ ਅਤੇ ਉਹ ਇਸ ਲਈ ਪੂਰੇ ਦੇਸ਼ ਤੋਂ ਮੁਆਫ਼ੀ ਮੰਗਦੀ ਹੈ।

ਰੁਚਿਕਾ ਸਿੰਘ ਦਾ ਇਹ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਰੁਚਿਕਾ ਟੀ-ਸ਼ਰਟ ਪਹਿਨੀ ਹੋਈ ਦਿਖਾਈ ਦੇ ਰਹੀ ਹੈ ਅਤੇ ਹੱਥ ਜੋੜ ਕੇ ਪੂਰੇ ਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਦੀ ਸੁਣਾਈ ਦੇ ਰਹੀ ਹੈ।