Punjab
12 ਸਤੰਬਰ ਨੂੰ ਪੰਜਾਬ ‘ਚ ਸਰਕਾਰੀ ਛੁੱਟੀ
ਪੰਜਾਬ ‘ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਹੋਇਆ ਹੈ। ਪਤਾ ਲੱਗਿਆ ਹੈ ਕਿ ਇਸ ਹਫ਼ਤੇ ‘ਚ ਸ਼ੁੱਕਰਵਾਰ ਯਾਨੀ ਕਿ 12 ਸਤੰਬਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਹ ਦਿਨ ਸਾਰਾਗੜ੍ਹੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਇਹ ਹਫ਼ਤਾਂ ਲੰਬਾ ਵੀਕੈਂਡ ਆਉਣ ਕਾਰਨ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ ਲੱਗ ਗਈਆਂ ਹਨ।

ਹਾਲਾਂਕਿ ਇਹ ਛੁੱਟੀ ਸਿਰਫ ਸਰਕਾਰੀ ਮੁਲਾਜ਼ਮਾਂ ਨੂੰ ਰਹਿਣ ਵਾਲੀ ਹੈ। ਕਿਉਂਕਿ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ ਕਲੰਡਰ ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677 ਤਹਿਤ ਰਾਖਵੀਂ ਰਹਿਣ ਵਾਲੀ ਹੈ। ਅਗਲੇ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਕਾਰਨ ਤਕਰੀਬਨ ਮੁਲਾਜ਼ਮਾਂ ਨੂੰ ਛੁੱਟੀ ਰਹਿੰਦੀ ਹੀ ਹੈ।
