Connect with us

Ludhiana

ਲੁਧਿਆਣਾ ਦੇ ਇਸ ਹਸਪਤਾਲ ਤੋਂ ਸਾਹਮਣੇ ਆਈ ਵੱਡੀ ਲਾਪਰਵਾਹੀ

Published

on

ludhiana1

ਲੁਧਿਆਣਾ : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਵਿੱਚ ਇੱਕ ਅੋਰਤ ਸੱਤ ਮਹੀਨੇ ਦੇ ਮਰੇ ਹੋਏ ਬੱਚੇ ਦੇ ਨਾਲ ਪਿਛਲੇ ਛੇ ਦਿਨਾਂ ਤੋਂ ਹਸਪਤਾਲ ਦੇ ਲੇਬਰ ਰੂਮ ਵਿੱਚ ਦਾਖਲ ਹੈ। ਅੋਰਤ ਦੇ ਪਤੀ ਦਾ ਦੋਸ਼ ਹੈ ਕਿ ਜਦੋਂ ਤੱਕ ਬੱਚੇ ਨੂੰ ਪੇਟ ਤੋਂ ਬਾਹਰ ਨਹੀਂ ਕੱਢਿਆ ਜਾਂਦਾ, ਉਸਦੀ ਪਤਨੀ ਖਤਰੇ ਵਿੱਚ ਹੈ। ਉਸਦੀ ਪਤਨੀ ਨੂੰ ਲਾਗ ਜਾਂ ਕੋਈ ਹੋਰ ਸਮੱਸਿਆ ਹੋ ਸਕਦੀ ਹੈ । ਇਸ ਦੇ ਨਾਲ ਹੀ ਡਾਕਟਰ ਆਪਣੀ ਲਾਪਰਵਾਹੀ ਨੂੰ ਲੁਕਾਉਣ ਲਈ ਅੋਰਤ ਦੀ ਆਮ ਜਣੇਪੇ ਦੀ ਗੱਲ ਕਰ ਰਹੇ ਹਨ।

ਜਾਣਕਾਰੀ ਦਿੰਦਿਆਂ ਪਿੰਡ ਗਿੱਲ ਦੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸਦਾ ਇੱਕ ਪੁੱਤਰ ਹੈ, ਜਦੋਂ ਕਿ ਉਸਦੀ ਪਤਨੀ ਸਪਨਾ ਕੌਰ ਸੱਤ ਮਹੀਨਿਆਂ ਦੀ ਗਰਭਵਤੀ ਸੀ। ਉਹ ਕੁਝ ਦਿਨ ਪਹਿਲਾਂ ਨਵਾਂ ਸ਼ਹਿਰ ਸਥਿਤ ਪਿੰਡ ਵਿੱਚ ਆਪਣੇ ਨਾਨਕੇ ਘਰ ਗਈ ਸੀ। ਉੱਥੇ ਉਸਦੀ ਪਤਨੀ ਦਾ ਪੈਰ ਮੀਂਹ ਦੇ ਪਾਣੀ ਵਿੱਚ ਤਿਲਕ ਗਿਆ। ਜਿਸਦੇ ਬਾਅਦ ਉਸਦੇ ਪੇਟ ਵਿੱਚ ਤਕਲੀਫ ਹੋਣ ਲੱਗੀ, ਜਦੋਂ ਉਸਨੇ ਨਵਾਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਿਖਾਇਆ ਤਾਂ ਪਤਾ ਚੱਲਿਆ ਕਿ ਉਸਦੀ ਪਤਨੀ ਦੇ ਪੇਟ ਵਿੱਚ ਬੱਚੇ ਦੀ ਮੌਤ ਹੋ ਚੁੱਕੀ ਹੈ। ਇਸ ਲਈ, ਨਵਾਂਸ਼ਹਿਰ ਤੋਂ ਉਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।

ਦਲਵਿੰਦਰ ਦਾ ਕਹਿਣਾ ਹੈ ਕਿ 11 ਅਗਸਤ ਨੂੰ ਉਸਦੀ ਪਤਨੀ ਨੂੰ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ। ਪਰ, ਆਪਣੀ ਪਤਨੀ ਦਾ ਛੇ ਦਿਨਾਂ ਤੱਕ ਆਪਰੇਸ਼ਨ ਕਰ ਮਰੇ ਹੋਏ ਬੱਚੇ ਨੂੰ ਬਾਹਰ ਕੱਢਣ ਦੀ ਬਜਾਏ, ਸਿਰਫ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਜੇ ਉਹ ਕਿਸੇ ਨਾਲ ਗੱਲ ਕਰਦਾ ਹੈ ਤਾਂ ਡਾਕਟਰ ਉਸਨੂੰ ਕੋਈ ਸਲਾਹ ਨਹੀਂ ਦਿੰਦੇ।ਬੱਚੇ ਦੇ ਪੇਟ ਵਿੱਚ ਇੰਨੇ ਲੰਮੇ ਸਮੇਂ ਤੱਕ ਰਹਿਣ ਕਾਰਨ ਉਸਦੀ ਪਤਨੀ ਦੀ ਜਾਨ ਖਤਰੇ ਵਿੱਚ ਹੈ। ਦਲਵਿੰਦਰ ਦੇ ਭਰਾ ਮਿੱਠੂ ਦਾ ਕਹਿਣਾ ਹੈ ਕਿ ਜੇਕਰ ਮਰੀਜ਼ ਸਪਨਾ ਕੌਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿਵਲ ਹਸਪਤਾਲ ਦੀ ਹੋਵੇਗੀ।