National
ਸ਼ਰਧਾਲੂਆਂ ਲਈ ਆਈ ਵੱਡੀ ਖਬਰ,ਮਾਤਾ ਵੈਸ਼ਨੋ ਦੇਵੀ ਭਵਨ ਤੱਕ ਨਹੀਂ ਕਰਨੀ ਪਵੇਗੀ ਪੈਦਲ ਯਾਤਰਾ!

ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਦਰਅਸਲ ਹੁਣ ਸ਼ਰਧਾਲੂਆਂ ਨੂੰ ਮਾਤਾ ਦੇ ਦਰਬਾਰ ‘ਚ ਪੈਦਲ ਯਾਤਰਾ ਨਹੀਂ ਕਰਨੀ ਪਵੇਗੀ। ਦੱਸ ਦੇਈਏ ਕਿ ਹੁਣ ਸਰਕਾਰ ਨੇ ਆਖਰਕਾਰ 250 ਕਰੋੜ ਦੀ ਲਾਗਤ ਨਾਲ ਮਾਤਾ ਵੈਸ਼ਨੋ ਦੇਵੀ ਭਵਨ ਤੱਕ ਰੋਪਵੇਅ ਪ੍ਰੋਜੈਕਟ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਹਰ ਸਾਲ ਇੱਥੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ।
ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਸ਼ਰਧਾਲੂ ਪਿੱਟੂ ਜਾਂ ਖੱਚਰ ‘ਤੇ ਬੈਠ ਕੇ ਦਰਸ਼ਨਾਂ ਲਈ ਆਉਂਦੇ ਸਨ ਪਰ ਹੁਣ ਇਹ ਤਰੀਕਾ ਥੋੜ੍ਹਾ ਮਹਿੰਗਾ ਹੋ ਗਿਆ ਹੈ ਜਿਸ ਕਾਰਨ ਹਰ ਕੋਈ ਇਸ ਦੀ ਵਰਤੋਂ ਨਹੀਂ ਕਰ ਪਾਉਂਦਾ। ਇਸ ਤੋਂ ਇਲਾਵਾ 12 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣ-ਜਾਣ ਵਿਚ ਲਗਭਗ 1 ਦਿਨ ਦਾ ਸਮਾਂ ਲੱਗਦਾ ਹੈ ਪਰ ਇਸ ਰੋਪਵੇਅ ਦੀ ਸਥਾਪਨਾ ਤੋਂ ਬਾਅਦ ਇਹ ਸਫ਼ਰ ਕੁਝ ਹੀ ਮਿੰਟਾਂ ਵਿਚ ਪੂਰਾ ਹੋ ਜਾਵੇਗਾ। RITES ਨੇ ਇਸ 2.4 ਕਿਲੋਮੀਟਰ ਲੰਬੇ ਰੋਪਵੇਅ ਲਈ ਬੋਲੀਆਂ ਮੰਗੀਆਂ ਹਨ।

ਇਹ ਪ੍ਰੋਜੈਕਟ 3 ਸਾਲਾਂ ਵਿੱਚ ਪੂਰਾ ਹੋਵੇਗਾ, ਅਤੇ ਇਹ ਕਟੜਾ ਦੇ ਬੇਸ ਕੈਂਪ ਤਾਰਾਕੋਟ ਤੋਂ ਸ਼ੁਰੂ ਹੋ ਕੇ ਮੰਦਰ ਦੇ ਕੋਲ ਸਾਂਝੀ ਛੱਤ ਤੱਕ ਜਾਵੇਗਾ। ਇਸ ਰੋਪਵੇਅ ਵਿੱਚ ਗੰਡੋਲਾ ਕੇਬਲ ਕਾਰ ਸਿਸਟਮ ਲਗਾਇਆ ਜਾਵੇਗਾ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਤ੍ਰਿਕੁਟ ਪਹਾੜ ਤੋਂ ਭੈਰੋਂ ਮੰਦਰ ਤੱਕ ਰੋਪਵੇਅ ਸ਼ੁਰੂ ਕੀਤਾ ਗਿਆ ਸੀ। ਜਿੱਥੇ ਇਸ ਰੋਪਵੇਅ ਦੇ ਨਿਰਮਾਣ ਲਈ ਸਮੇਂ ਦੀ ਬੱਚਤ ਹੋਵੇਗੀ, ਉੱਥੇ ਇਹ ਸਫ਼ਰ ਹੈਲੀਕਾਪਟਰ ਜਾਂ ਹੋਰ ਵਿਕਲਪਾਂ ਦੇ ਮੁਕਾਬਲੇ ਬਹੁਤ ਸਸਤਾ ਹੋਵੇਗਾ। 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰਾਕੋਟ ਤੋਂ ਮੰਦਰ ਤੱਕ ਇੱਕ ਹੋਰ ਮੱਧ ਮਾਰਗ ਦਾ ਉਦਘਾਟਨ ਕੀਤਾ ਸੀ।