Connect with us

Punjab

ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਨਾਮ ਤੋਂ ਚਿੜਾਉਣ ਨੂੰ ਲੈਕੇ ਇਕ ਬੱਚੇ ਨੇ ਦੂੱਜੇ ਬੱਚੇ ਦੇ ਸਿਰ ਵਿੱਚ ਦਾਤਰ ਮਾਰ ਕੀਤਾ ਜ਼ਖ਼ਮੀ

Published

on

ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਨਾਮ ਤੋਂ ਚਿੜਾਉਣ  ਨੂੰ ਲੈਕੇ 9ਵੀ ਕਲਾਸ ਦੇ ਦੋ ਬੱਚੇ ਸਕੂਲ ਦੇ ਬਾਹਰ ਆਪਸ ਵਿੱਚ ਭੀੜ ਗਏ ਅੱਤੇ ਇਕ ਬੱਚੇ ਨੇ ਦੂਸਰੇ ਬੱਚੇ ਦੇ ਸਿਰ ਵਿਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜਿਸ ਤੋ ਬਾਅਦ ਸਕੂਲ ਦੇ ਅਧਿਆਪਕਾ ਨੇ ਜ਼ਖਮੀ ਬੱਚੇ ਨੂੰ ਇਲਾਜ਼ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਬੱਚੇ ਜਸ਼ਨ ਦੇ ਤਾਏ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਬੱਚੇ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਰੋਜ਼ਾਨਾਂ ਦੀ ਤਰ੍ਹਾਂ ਇਹ ਬੱਚਾ ਜਸ਼ਨ ਸਕੂਲ ਵਿੱਚ ਗਿਆ ਸੀ ਅੱਤੇ ਇਸਦੀ ਹੀ ਕਲਾਸ ਵਿਚ ਪੜ੍ਹਦੇ ਸੰਗਤਾਰ ਸਿੰਘ ਨਾਮ ਦੇ ਬੱਚੇ ਨੇ ਇਸਦਾ ਪੁੱਠਾ ਨਾਮ ਲੈਕੇ ਇਸ ਨੂੰ ਚੜਾਉਣਾ ਸ਼ੁਰੂ ਕਰ ਦਿੱਤਾ ਉਹਨਂ ਦਸਿਆ ਕਿ ਇਹ ਬੱਚਾ ਪਹਿਲਾਂ ਵਿ ਇਸਦਾ ਪੁੱਠਾ ਨਾਮ ਲੈਕੇ ਇਸਨੂੰ ਤੰਗ ਕਰਦਾ ਸੀ ਅੱਤੇ ਅੱਜ ਵੀ ਇਸ ਬੱਚੇ ਨੇ ਇਸਦਾ ਪੁੱਠਾ ਨਾਮ ਲਿਆ ਅੱਤੇ ਇਹਨਾਂ ਵਿਚਕਾਰ ਝਗੜਾ ਹੋ ਗਿਆ ਅੱਤੇ ਸਕੂਲ਼ ਦੀ ਛੁੱਟੀ ਦੋਰਾਨ ਜਦੋਂ ਉਹਨਾਂ ਦਾ ਬੇਟਾ ਜਸ਼ਨ ਬਾਹਰ ਆਇਆ ਤਾਂ ਸੰਗਤਾਰ ਨਾਮ ਦੇ ਬੱਚੇ ਨੇ ਮੁੰਡੇ ਬੁਲਾਏ ਹੋਏ ਸਨ ਅਤੇ ਬਾਹਰ ਆਉਂਦੇ ਹੀ ਇਸ ਨੇ ਅਪਨੇ ਬੈਗ ਵਿੱਚ ਲਕੋਏ ਦਾਤਰ ਨਾਲ ਹਮਲਾ ਕਰ ਇਸਨੂੰ ਜ਼ਖਮੀ ਕਰ ਦਿੱਤਾ ਜਿਸਦਾ ਹੁਣ ਸਿਵਿਲ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਇਸ ਬੱਚੇ ਉਪਰ ਬਣਦੀ ਕਾਰਵਾਈ ਕੀਤੀ ਜਾਵੇ

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਬੱਚੇ 9ਵੀ ਕਲਾਸ ਵਿੱਚ ਪੜ੍ਹਦੇ ਹਨ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਕਿ ਸਕੂਲ਼ ਦੇ ਬਾਹਰ ਇਹ ਦੋਨੋ ਬੱਚੇ ਆਪਸ ਵਿੱਚ ਲੜ ਪਏ ਹਨ ਅਤੇ ਇਕ ਬੱਚਾ ਜ਼ਖਮੀ ਹੋ ਗਿਆ ਹੈ ਜਿਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਬੱਚੇ ਜਸ਼ਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਸਕੂਲ਼ ਭੇਜ ਉਸਦੇ ਮਾਤਾ ਪਿਤਾ ਨੂੰ ਬੁਲਾਇਆ ਹੈ ਅਤੇ ਸਕੂਲ ਦੇ ਮੁਖੀਆਂ ਵੱਲੋਂ ਇਸ ਬੱਚੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਅਜੇ ਇਹ ਸਾਹਮਣੇ ਨਹੀਂ ਆਇਆ ਕਿ ਇਹ ਬੱਚੇ ਆਪਸ ਵਿੱਚ ਕਿਉਂ ਝਗੜੇ ਹਨ ਅਤੇ ਇਸ ਬੱਚੇ ਦੇ ਕੋਲੋਂ ਇਹ ਤੇਜ਼ਧਾਰ ਹਥਿਆਰ ਕਿੱਥੋਂ ਆਇਆ ਇਹ ਵੀ ਜਾਂਚ ਕੀਤੀ ਜਾ ਰਹੀ ਹੈ