National
Rahul Gandhi ਖ਼ਿਲਾਫ ਮਾਣਹਾਨੀ ਮਾਮਲੇ ‘ਤੇ ਸੁਣਵਾਈ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਮਾਣਹਾਨੀ ਮਾਮਲੇ ‘ਚ ਸੁਣਵਾਈ ਹੋਵੇਗੀ । ਇਹ ਸੁਣਵਾਈ ਮੁੰਬਈ ਦੇ ਠਾਣੇ ਦੀ ਜ਼ਿਲ੍ਹਾ ਅਦਾਲਤ ‘ਚ ਹੋਵੇਗੀ ।
ਕੀ ਹੈ ਮਾਮਲਾ…
ਰਾਹੁਲ ‘ਤੇ 6 ਮਾਰਚ 2014 ਨੂੰ ਭਿਵੰਡੀ ਨੇੜੇ ਇਕ ਮੀਟਿੰਗ ‘ਚ ਮਹਾਤਮਾ ਗਾਂਧੀ ਦੀ ਹੱਤਿਆ ਨਾਲ ਆਰਐੱਸਐੱਸ ਨੂੰ ਜੋੜਨ ਦਾ ਦੋਸ਼ ਹੈ। ਆਰਐਸਐਸ ਦੇ ਰਾਜੇਸ਼ ਕੁੰਟੇ ਨੇ ਰਾਹੁਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਅਦਾਲਤ ਨੇ ਰਾਹੁਲ ਨੂੰ ਆਈਪੀਸੀ (ਹੁਣ ਬੀਐਨਐਸ) ਦੀ ਧਾਰਾ 499 ਅਤੇ 500 (ਮਾਨਹਾਨੀ) ਦੇ ਤਹਿਤ ਦੋਸ਼ੀ ਮੰਨਿਆ ਸੀ।
3 ਜੂਨ, 2024 ਨੂੰ, ਭਿਵੰਡੀ ਮੈਜਿਸਟਰੇਟ ਨੇ ਕੁੰਤੇ ਦੁਆਰਾ ਦਿੱਤੇ ਗਏ ਕੁਝ ਦਸਤਾਵੇਜ਼ਾਂ ਨੂੰ ਰਿਕਾਰਡ ‘ਤੇ ਲਿਆ ਸੀ। ਰਾਹੁਲ ਦੇ ਭਾਸ਼ਣ ਦੀ ਕਾਪੀ ਨੂੰ ਸਬੂਤ ਵਜੋਂ ਸਵੀਕਾਰ ਕੀਤਾ ਗਿਆ। ਇਸ ਦੇ ਆਧਾਰ ‘ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ।
ਰਾਹੁਲ ਨੇ ਇਸ ਨੂੰ ਬੰਬੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੁੰਤੇ ਵੱਲੋਂ ਦਾਇਰ ਇੱਕ ਹੋਰ ਪਟੀਸ਼ਨ ਵਿੱਚ ਮੈਜਿਸਟਰੇਟ ਦਾ ਹੁਕਮ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਹੁਕਮਾਂ ਦੀ ਉਲੰਘਣਾ ਹੈ।