Punjab
ਕਾਲ ਬਣ ਵਰ੍ਹਿਆ ਮੀਂਹ, ਘਰ ਦੀ ਛੱਤ ਡਿੱਗਣ ਕਾਰਨ ਮਲਬੇ ਥੱਲੇ ਦੱਬੇ 3 ਬੱਚੇ
ਖਬਰ ਮਨੀਮਾਜਰਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਭਾਰੀ ਮੀਂਹ ਇਕ ਪਰਿਵਾਰ ਲਈ ਉਦੋਂ ਕਾਲ ਬਣ ਗਿਆ ਜਦੋਂ ਅਚਾਨਕ ਘਰ ਦੀ ਛੱਤ ਡਿੱਗ ਪਈ। ਛੱਤ ਡਿੱਗਣ ਨਾਲ ਘਰ ‘ਚ ਮੌਜੂਦ ਤਿੰਨ ਬੱਚੇ ਇਸ ਥੱਲੇ ਦੱਬ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਮੌਕੇ ਤੇ ਹੀ ਤਿੰਨਾਂ ਨੂੰ ਤੁਰੰਤ ਮਲਬੇ ਤੋਂ ਥੱਲਿਓਂ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ‘ਚ ਦੋ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸ਼ੁਰੂਆਤੀ ਜਾਂਚ ‘ਚ ਪਤਾ ਚੱਲਿਆ ਹੈ ਕਿ ਮਕਾਨ ਕਾਫੀ ਪੁਰਾਣਾ ਸੀ ਤੇ ਬਾਰਿਸ਼ ਦੀ ਵਜ੍ਹਾ ਨਾਲ ਘਰ ਦੀ ਕਮਜ਼ੋਰ ਛੱਤ ਡਿੱਗ ਗਈ। ਇਸ ਤੋਂ ਚੰਡੀਗੜ੍ਹ ‘ਚ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਰੁੱਖਾਂ ਦੀਆਂ ਟਹਿਣੀਆਂ ਸੜਕਾਂ ‘ਤੇ ਡਿੱਗ ਗਈਆਂ ਹਨ। ਚੰਡੀਗੜ੍ਹ ਦੀ ਸੜਕਾਂ ‘ਤੇ ਪਾਣੀ ਭਰ ਗਿਆ ਹੈ। ਲੋਕਾਂ ਨੂੰ ਆਉਣ-ਜਾਣ ‘ਚ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ।
