National
ਉਤਰਾਖੰਡ ‘ਚ ਭਾਰੀ ਬਾਰਿਸ਼, ਜ਼ਮੀਨ ਖਿਸਕਣ ਨਾਲ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ

HEAVY RAIN : ਉੱਤਰਾਖੰਡ ਦੇ ਚਮੋਲੀ ‘ਚ ਨੂੰ ਹੋਈ ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਜ਼ਮੀਨ ਖਿਸਕ ਗਈ ਹੈ। ਜਿਸ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆਕਿਉਕਿ ਸਫ਼ਰ ਕਰਨ ਵਾਲਿਆਂ ਨਾਲ ਕੋਈ ਦੁਰਘਟਨਾ ਨਾ ਵਾਪਰ ਸਕੇ | ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਜਾਣਕਾਰੀ ਮੁਤਾਬਕ ਪਹਾੜੀ ਦਰਾਰਾਂ ਕਾਰਨ ਕਾਮੇਡਾ, ਨੰਦਪ੍ਰਯਾਗ ਅਤੇ ਛਿੰਕਾ ਖੇਤਰਾਂ ਵਿੱਚ ਰਾਸ਼ਟਰੀ ਰਾਜਮਾਰਗ ਵੀ ਬੰਦ ਹੈ। ਬਚਾਅ ਕਾਰਜ ਅਤੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ।
12 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ
ਯੂਪੀ ਦੇ 12 ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਹੈ। ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੀਆਂ ਪੌੜੀਆਂ ਤੱਕ ਪਾਣੀ ਪਹੁੰਚ ਗਿਆ। ਇਸ ਕਾਰਨ ਬਾਬਾ ਵਿਸ਼ਵਨਾਥ ਧਾਮ ਦੇ ਗੰਗਾ ਗੇਟ ਸਮੇਤ 3 ਗੇਟਾਂ ਤੋਂ ਪ੍ਰਵੇਸ਼ ਬੰਦ ਕਰ ਦਿੱਤਾ ਗਿਆ ਹੈ।
ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਵਿੱਚ ਕੁੱਲ 135 ਸੜਕਾਂ ਬੰਦ ਹਨ। ਸਟੇਟ ਐਮਰਜੈਂਸੀ ਕੇਂਦਰ ਨੇ ਕਿਹਾ ਕਿ ਕਈ ਸ਼ਹਿਰਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ।
ਬਾਰਿਸ਼ ਕਾਰਨ ਸਕੂਲ ਦੀ ਡਿੱਗੀ ਕੰਧ
ਦਿੱਲੀ ‘ਚ ਸ਼ਨੀਵਾਰ ਨੂੰ ਹੋਈ ਬਾਰਿਸ਼ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਪਾਲਮ ਵਿੱਚ ਸੜਕਾਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ। ਦਿੱਲੀ ਦੇ ਡਿਚਾਓਂ ਇਲਾਕੇ ਵਿੱਚ ਐਮਸੀਡੀ ਸਕੂਲ ਦੀ ਕੰਧ ਡਿੱਗ ਗਈ ਅਤੇ ਇੱਕ ਦਰੱਖਤ ਉੱਖੜ ਗਿਆ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਦੋ ਬਾਈਕ ਵੀ ਨੁਕਸਾਨੀਆਂ ਗਈਆਂ। ਜ਼ਖਮੀਆਂ ਨੂੰ ਰਾਓ ਤੁਲਾ ਰਾਮ ਮੈਮੋਰੀਅਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।