Punjab
ਗੁਰਦਾਸਪੁਰ ਵਿੱਚ ਹਾਈ ਅਲਰਟ ਕਿਸੇ ਵੇਲੇ ਵੀ ਆ ਸਕਦਾ ਹੈ ਹੜ, ਪੁਲੀਸ ਪ੍ਰਸਾਸ਼ਨ ਹੋਇਆ ਮੌਕੇ ਤੇ ਤੈਨਾਤ ਏਡੀਸੀ ਸਮੇਤ ਵੱਡੇ ਅਧਿਕਾਰੀਆ ਨੇ ਲਿਆ ਮੌਕੇ ਜਾਇਜਾ
ਓਝ ਦਰਿਆ ਚ 1.5 lac – 2 lac ਕਿਊਸਿਕ ਪਾਣੀ ਛੱਡਿਆ ਗਿਆ ਹੈ। ਜਿਸ ਕਾਰਨ 2 ਘੰਟਿਆਂ ਦੇ ਅੰਦਰ-ਅੰਦਰ ਗੁਰਦਾਸਪੁਰ ਜਿਲੇ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਹੈ ਇਸ ਲਈ ਰਾਵੀ ਦਰਿਆ ਨੇੜਲੇ ਡੇਰਿਆਂ/ ਪਿੰਡਾਂ ਦੇ ਲੋਕਾਂ ਨੂੰ ਪ੍ਰਸਾਸ਼ਨ ਨੇ ਅਪੀਲ ਕੀਤੀ ਉਹ ਤੁਰੰਤ ਸੁਰੱਖਿਅਤ ਸਥਾਨਾਂ ਵੱਲ ਚਲੇ ਜਾਣ ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿੱਚ ਬਣਿਆ ਹੜ ਦਾ ਖਤਰਾ ਪ੍ਰਸਾਸ਼ਨ ਨੇ ਕੀਤਾ ਹਾਈ ਅਲਰਟ ਜਾਰੀ ਬਹਿਰਾਮਪੁਰ ਦੇ ਨਾਲ ਲਗਦੇ 20 ਤੋ 25 ਪਿੰਡ ਹੋਏ ਪ੍ਰਭਾਵਿਤ ਜਿੱਥੇ ਉੱਚ ਅਧਿਕਾਰੀਆਂ ਨੇ ਲਿਆ ਮੌਕੇ ਦਾ ਜਾਇਜਾ ਅਧਿਕਾਰੀਆ ਨੇ ਕਿਹਾ ਕਿ ਲਾਗੇ ਲਾਗੇ ਦੇ ਸਾਰੇ ਪਿੰਡਾਂ ਵਾਲਿਆ ਨੂੰ ਅਪੀਲ ਕਰਕੇ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਘਰ ਛੱਡਕੇ ਕੁਝ ਸਮੇਂ ਲਈ ਕਿਸੇ ਸੁਰੱਖਿਅਤ ਸਥਾਨ ਤੇ ਚਲੇ ਜਾਣ।
