Connect with us

Uncategorized

ਹਨੀਪ੍ਰੀਤ ਡੇਰਾ ਮੁੱਖੀ ਰਾਮ ਰਹੀਮ ਨੂੰ ਮਿਲਣ ਪੁੱਜੀ ਹਸਪਤਾਲ

Published

on

ram rahim and honeypreet

ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਜਬਰ ਜਹਾਨ ਦੇ ਦੋਸ਼ ‘ਚ  20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਐਸਕਾਰਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।  ਇਸੇ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਡੇਰਾ ਮੁਖੀ ਨੂੰ ਮਿਲਣ ਮੂੰਹ-ਬੋਲੀ ਧੀ ਹਨੀਪ੍ਰੀਤ ਵੀ ਗੁਰੂਗ੍ਰਾਮ ਪਹੁੰਚ ਚੁੱਕੀ ਹੈ। ਇਲਾਜ ਲਈ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਦੀ 9ਵੀਂ ਮੰਜ਼ਿਲ ‘ਤੇ 4643 ਕਮਰੇ ‘ਚ ਰੱਖਿਆ ਗਿਆ ਹੈ। 15 ਜੂਨ ਤਕ ਲਈ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਦੇਖਭਾਲ ਲਈ ਅਟੈਂਡੈਂਟ ਦਾ ਕਾਰਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹ ਰੋਜ਼ਾਨਾ ਰਾਮ ਰਹੀਮ ਨੂੰ ਮਿਲਣ ਉਸ ਦੇ ਕਮਰੇ ‘ਚ ਜਾ ਸਕਦੀ ਹੈ।

ਕੋਰੋਨਾ ਕਾਰਨ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਐਤਵਾਰ ਦੁਪਹਿਰੇ ਮੇਦਾਂਤਾ ਹਸਪਤਾਲ ਦੇ ਕੋਵਿਡ ਵਾਰਡ ‘ਚ ਦਾਖ਼ਲ ਕਰਵਾਇਆ ਗਿਆ ਹੈ। ਤਿੰਨ ਦਿਨ ਪਹਿਲਾਂ ਤਬੀਅਤ ਖ਼ਰਾਬ ਹੋਣ ‘ਤੇ ਉਸ ਨੂੰ ਪੀਜੀਆਈ ਰੋਹਤਕ ‘ਚ ਦਾਖ਼ਲ ਕਰਵਾਇਆ ਸੀ। ਉੱਥੋਂ ਦੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਮੇਦਾਂਤਾ ਹਸਪਤਾਲ ਲਿਆਂਦਾ ਗਿਆ। ਫਿਰ ਕੋਰੋਨਾ ਦੀ ਜਾਂਚ ਕੀਤੀ ਗਈ ਜਿਸ ਵਿਚ ਰਿਪੋਰਟ ਪਾਜ਼ੇਟਿਵ ਆਈ। ਉਸ ਨੂੰ ਪੈਨਕ੍ਰਿਆਜ਼ ‘ਚ ਵੀ ਸ਼ਿਕਾਇਤ ਹੈ। ਹਸਪਤਾਲ ਦੀ ਸੀਨੀਅਰ ਫਿਜ਼ੀਸ਼ੀਅਨ ਡਾ. ਸੁਸ਼ੀਲਾ ਕਟਾਰੀਆ ਦੀ ਦੇਖਰੇਖ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ।