Connect with us

India

ਫੌਜ ਵਿੱਚ ਟ੍ਰੇਨਿੰਗ ਦੌਰਾਨ ਕਿਵੇਂ ਪਾਣੀ ‘ਚ ਡੁੱਬਿਆ ਮੋਗੇ ਦਾ ਇਹ ਮੁੰਡਾ ?

ਪਰਮਿੰਦਰ ਸਿੰਘ ਸਿਖਲਾਈ ਦੌਰਾਨ ਤਲਾਅ ‘ਚ ਡੁੱਬਣ ਕਰ ਕੇ ਹੋਏ ਸ਼ਹੀਦ

Published

on

ਭਾਰਤੀ ਫੌਜੀ ਜਵਾਨ ਪਾਣੀ ‘ਚ ਡੁੱਬਣ ਕਾਰਨ ਹੋਇਆ ਸ਼ਹੀਦ
ਪਰਮਿੰਦਰ ਸਿੰਘ ਸਿਖਲਾਈ ਦੌਰਾਨ ਤਲਾਅ ‘ਚ ਡੁੱਬਣ ਕਰ ਕੇ ਹੋਏ ਸ਼ਹੀਦ
ਸਿਖਲਾਈ ਤੈਰਾਕ ਦੀ ਸਿਖਲਾਈ ਲੈ ਰਿਹਾ ਸੀ ਪਰਮਿੰਦਰ 
ਬਾਕਸਿੰਗ ਦਾ ਚੰਗਾ ਖਿਡਾਰੀ ਸੀ ਸ਼ਹੀਦ ਜਵਾਨ ਪਰਮਿੰਦਰ ਸਿੰਘ 

ਮੋਗਾ,3 ਸਤੰਬਰ:(ਦੀਪਕ ਸਿੰਗਲਾ) ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਮਹਿਰੋਂ ਦੇ ਫੌਜੀ ਜਵਾਨ ਪਰਮਿੰਦਰ ਸਿੰਘ ਦੇ ਸਿਖਲਾਈ ਦੌਰਾਨ ਤਲਾਅ ‘ਚ ਡੁੱਬਣ ਕਰ ਕੇ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਝਾਰਖੰਡ ਦੇ ਰਾਮਗੜ੍ਹ ਖ਼ੇਤਰ ‘ਚ ਫੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਦੇ ਨੌਜਵਾਨਾਂ ਨਾਲ ਸਿਖਲਾਈ ਤੈਰਾਕ ਦੀ ਸਿਖਲਾਈ ਲੈ ਰਿਹਾ ਪਰਮਿੰਦਰ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਪਰਮਿੰਦਰ ਦੇ ਸ਼ਹੀਦ ਹੋਣ ਦੀ ਖ਼ਬਰ ਅੱਜ ਜਦੋਂ ਪਿੰਡ ਪੁੱਜੀ ਤਾਂ ਸਮੁੱਚੇ ਪਿੰਡ ‘ਚ ਮਾਤਮ ਛਾ ਗਿਆ। ਦੱਸਣਯੋਗ ਹੈ ਕਿ 4 ਵਰ੍ਹੇ ਪਹਿਲਾਂ ਪਰਮਿੰਦਰ ਫੌਜ ਵਿਚ ਭਰਤੀ ਹੋਇਆ ਸੀ ਤੇ ਹੁਣ ਇਹ ਫੌਜੀ ਕੈਂਪ ਵਿਚ ਤੈਰਾਕੀ ਅਤੇ ਬਾਕਸਿੰਗ ਦੀ ਸਿਖਲਾਈ ਹਾਂਸਿਲ ਕਰ ਰਿਹਾ ਸੀ। ਪਰਮਿੰਦਰ ਦੀ ਮ੍ਰਿਤਕ ਦੇਹ ਅੱਜ ਸਤੰਬਰ ਨੂੰ ਦੁਪਹਿਰ ਬਾਅਦ ਪਿੰਡ ਪੁੱਜੇਗੀ, ਜਿੱਥੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਹੋਵੇਗਾ।
ਪਰਮਿੰਦਰ ਦੀ ਉਮਰ 22 ਸਾਲ ਸੀ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਸਾਰੇ ਪਰਿਵਾਰ ਤੇ ਉਸਦੀ ਮੌਤ ਦੀ ਖ਼ਬਰ ਸੁਣਕੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ।