Uncategorized
HSGPC ਪ੍ਰਧਾਨ ਦਾਦੂਵਾਲ 21 ਸੇਵਾਦਾਰਾਂ ਸਮੇਤ ਕੋਰੋਨਾ ਪਾਜ਼ੀਟਿਵ
ਹਰਿਆਣਾ ਕਮੇਟੀ ਪ੍ਰਧਾਨ ਦਾਦੂਵਾਲ 21 ਸੇਵਾਦਾਰਾਂ ਸਮੇਤ ਕੋਰੋਨਾ ਪਾਜ਼ੀਟਿਵ ਮਿਲੇ

ਤਲਵੰਡੀ ਸਾਬੋ, 02 ਸਤੰਬਰ (ਮੁਨੀਸ਼): ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਓਹਨਾ ਦੇ ਜਥੇ ਦੇ 21 ਮੈਂਬਰ ਅੱਜ ਕੋਰੋਨਾ ਪਾਜ਼ੀਟਿਵ ਮਿਲੇ ਹਨ।ਇਸਦੀ ਪੁਸ਼ਟੀ ਖੁਦ ਭਾਈ ਦਾਦੂਵਾਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕੀਤੀ।ਤਲਵੰਡੀ ਸਾਬੋ ਸਬ ਡਵੀਜ਼ਨ ਨਾਲ ਲਗਦਾ ਹਰਿਆਣਾ ਵਿਚਲਾ ਓਹਨਾ ਦੇ ਮੁੱਖ ਅਸਥਾਨ ਗੁ:ਗ੍ਰੰਥਸਰ ਦਾਦੂ ਨੂੰ ਇਕਾਂਤਵਾਸ ਕੇਂਦਰ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਭਾਈ ਦਾਦੂਵਾਲ ਨੇ ਪਿਛਲੇ ਦਿਨਾਂ ਚ ਆਪਣੇ ਸੰਪਰਕ ਚ ਆਈਆਂ ਸੰਗਤਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।