Connect with us

National

ਕੋਰੋਨਾ ਨਾਲ ਮੌਤ ਹੋਈ ਹੈ ਤਾਂ ਪਰਿਵਾਰ ਨੂੰ ਮਿਲੇਗੀ 50 ਹਜ਼ਾਰ ਰੁਪਏ ਦੀ ਆਰਥਿਕ ਮਦਦ- ਕੇਜਰੀਵਾਲ

Published

on

arvind kejriwal

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਮੰਗਲਵਾਰ ਨੂੰ ਕੀਤੀ ਹੈ। ਇਸ ਦਾ ਨਾਂ ‘ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ ਯੋਜਨਾ’ ਹੈ। ਮੁਹਿੰਮ ਦਾ e-district portal ਲਾਂਚ ਕੀਤਾ ਗਿਆ। ਇਸ ’ਤੇ ਹੀ ਮੁਆਵਜ਼ੇ ਤੇ ਪੈਨਸ਼ਨ ਲਈ ਅਪਲਾਈ ਹੋ ਸਕੇਗਾ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸਾਰੇ ਲੋਕ ਜਾਣਦੇ ਹਾਂ ਕਿ ਕਿਸ ਤਰ੍ਹਾਂ ਨਾਲ ਪਿਛਲੇ ਡੇਢ ਸਾਲ ਤੋਂ ਪੂਰੀ ਮਨੁੱਖੀ ਜਾਤੀ ਕੋਰੋਨਾ ਤੋਂ ਪੀੜਤ ਹੈ।  ਉਨ੍ਹਾਂ ਨੇ ਕਿਹਾ ਕਿ ਸਿਰਫ਼ ਭਾਰਤ ਹੀ ਨਹੀਂ ਪੂਰੀ ਦੁਨੀਆ ’ਤੇ ਇਸ ਦਾ ਪ੍ਰਕੋਪ ਹੈ। ਸਾਡੇ ਦੇਸ਼ ’ਚ ਦੋ ਲਹਿਰਾਂ ਆ ਚੁੱਕੀਆਂ ਹਨ। ਪਹਿਲੀ ਲਹਿਰ ਪਿਛਲੇ ਸਾਲ ਤੇ ਦੂਜੀ ਇਸ ਸਾਲ ਅਪ੍ਰੈਲ ਦੇ ਮਹੀਨੇ ’ਚ ਦੇਸ਼ ਲਈ ਦੂਜੀ ਲਹਿਰ ਆਈ ਪਰ ਦਿੱਲੀ ਦੇ ਲਈ ਇਹ ਚੌਥੀ ਲਹਿਰ ਸੀ। ਦਿੱਲੀ ਦੀ ਚੌਥੀ ਲਹਿਰ ਬਹੁਤ ਜ਼ਿਆਦਾ ਗੰਭੀਰ ਸੀ। ਬਹੁਤ ਜ਼ਿਆਦਾ ਲੋਕ ਇਸ ਤੋਂ ਇਨਫੈਕਟਿਡ ਹੋਏ। ਸ਼ਾਇਦ ਹੀ ਕੋਈ ਪਰਿਵਾਰ ਅਜਿਹਾ ਬਚਿਆ ਹੋਵੇਗਾ ਜੋ ਕੋਰੋਨਾ ਇਨਫੈਕਟਿਡ ਨਾ ਹੋਇਆ ਹੋਵੇ ਤੇ ਦੂਜਾ ਇਸ ’ਚ ਬਹੁਤ ਸਾਰੇ ਲੋਕਾਂ ਦੀ ਜਾਣ ਚੱਲੀ ਗਈ ਸੀ।

ਦਿੱਲੀ ਮੁੱਖ ਮੰਤਰੀ ਨੇ ਕਿਹਾ, ‘ਬਹੁਤ ਸਾਰੇ ਅਜਿਹੇ ਮਾਮਲੇ ਵੀ ਦਿਖਾਈ ਦੇ ਰਹੇ ਹਨ, ਜਿਸ ’ਚ ਬੱਚੇ ਅਨਾਥ ਹੋ ਗਏ ਤੇ ਬੱਚਿਆਂ ਨੂੰ ਪਾਲਣ ਵਾਲਾ ਕੋਈ ਨਹੀਂ ਹੈ। ਪਰਿਵਾਰ ਨੂੰ ਪਾਲਣ ਵਾਲੇ ਦੀ ਮੌਤ ਹੋ ਗਈ ਹੈ ਤੇ ਘਰ ਚਲਾਉਣ ਵਾਲਾ ਕੋਈ ਨਹੀਂ ਹੈ। ਅਜਿਹੇ ’ਚ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਸਰਕਾਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦਾ ਇਸ ਮੁਸ਼ਕਿਲ ਦੇ ਸਮੇਂ ਸਾਥ ਦੇ ਸਕੀਏ। ਕੇਜਰੀਵਾਲ ਨੇ ਕਿਹਾ ਕਿ ਅੱਜ ਜਿਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਸ ਮੁਹਿੰਮ ’ਚ ਇਹ ਹੈ ਜਿਸ ਕਿਸੇ ਦੇ ਘਰ ’ਚ ਕੋਰੋਨਾ ਨਾਲ ਮੌਤ ਹੋਈ ਉਸ ਨੂੰ 50,000 ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜਿਨ੍ਹਾਂ ਦੇ ਘਰ ’ਚ ਕਮਾਉਣ ਵਾਲੇ ਦੀ ਮੌਤ ਹੋ ਗਈ ਹੈ ਉਨ੍ਹਾਂ ਨੂੰ ਸਹਾਰਾ ਦਿੱਤਾ ਜਾਵੇਗਾ, ਜਿਨ੍ਹਾਂ ਬੱਚਿਆਂ ਨੇ ਆਪਣੇ ਮਾਂ-ਬਾਪ ਨੂੰ ਖੋਹ ਦਿੱਤਾ ਹੈ, ਚਾਹੇ ਮਾਤਾ-ਪਿਤਾ ’ਚੋਂ ਕਿਸੇ ਇਕ ਦੀ ਕੋਰੋਨਾ ਨਾਲ ਮੌਤ ਹੋਈ ਹੋਵੇ ਉਨ੍ਹਾਂ ਨੂੰ 2500 ਰੁਪਏ ਮਹੀਨੇ ਦੀ ਸਹਾਇਤਾ ਮਿਲੇਗੀ, ਲੋਕ ਖੁਦ ਹੀ ਪੋਰਟਲ ’ਤੇ ਅਪਲਾਈ ਕਰ ਸਕਦੇ ਹਨ।

Continue Reading
Click to comment

Leave a Reply

Your email address will not be published. Required fields are marked *