News
SBI ਗਾਹਕਾਂ ਲਈ ਜ਼ਰੂਰੀ ਖ਼ਬਰ, ਲਗਾਤਾਰ 6 ਦਿਨ ਬੰਦ ਰਹਿਣਗੇ ਬੈਂਕ
ਜੇ ਤੁਹਾਡਾ ਖਾਤਾ ਸਟੇਟ ਬੈਂਕ ਆਫ ਇੰਡੀਆ ਯਾਨੀ SBI ਵਿੱਚ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਆਉਣ ਵਾਲੇ ਦਿਨਾਂ ਵਿੱਚ SBI ਬੈਂਕ ਲਗਾਤਾਰ 6 ਦਿਨ ਬੰਦ ਰਹਿ ਸਕਦਾ ਹੈ, ਜਿਸ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਹ ਬੈਂਕ 23 ਮਈ ਤੋਂ 29 ਮਈ ਤੱਕ ਬੰਦ ਰਹਿਣਗੇ।
ਬੈਂਕ ਹਾਲੀਡੇ ਅਤੇ ਹਫਤਾਵਾਰੀ ਛੁੱਟੀਆਂ ਦੇ ਚਲਦੇ ਕਈ ਸ਼ਾਖਾਵਾਂ ਵਿੱਚ ਕੰਮਕਾਜ ਬੰਦ ਰਹੇਗਾ। ਇਸ ਕਰਕੇ ਗਾਹਕਾਂ ਨੂੰ ਕੈਸ਼ ਕਢਵਾਉਣ, ਚੈੱਕ ਕਲੀਅਰ ਕਰਵਾਉਣ ਅਤੇ ਹੋਰ ਜ਼ਰੂਰੀ ਬੈਂਕਿੰਗ ਕੰਮਾਂ ਵਿੱਚ ਦਿੱਕਤ ਆ ਸਕਦੀ ਹੈ।
ਬੈਂਕ ਪ੍ਰਬੰਧਨ ਵੱਲੋਂ ਗਾਹਕਾਂ ਨੂੰ ਪਹਿਲਾਂ ਹੀ ਆਪਣੇ ਜ਼ਰੂਰੀ ਕੰਮ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ। ਹਾਲਾਂਕਿ ATM, Internet Banking ਅਤੇ Mobile Banking ਵਰਗੀਆਂ Online ਸੇਵਾਵਾਂ ਜਾਰੀ ਰਹਿਣਗੀਆਂ, ਪਰ ਵੱਧ ਲੋਡ ਕਾਰਨ ਕੁਝ ਸਮੇਂ ਲਈ ਤਕਨੀਕੀ ਸਮੱਸਿਆ ਵੀ ਆ ਸਕਦੀ ਹੈ।
ਦੱਸ ਦੇਈਏ ਕਿ ਹਰ ਰਾਜ ਵਿੱਚ ਬੈਂਕ ਛੁੱਟੀਆਂ ਦਾ ਸ਼ਡਿਊਲ ਵੱਖਰਾ ਹੋ ਸਕਦਾ ਹੈ। ਇਸ ਲਈ ਗਾਹਕ ਆਪਣੇ ਇਲਾਕੇ ਦੀ ਛੁੱਟੀਆਂ ਦੀ ਲਿਸਟ ਜ਼ਰੂਰ ਚੈੱਕ ਕਰ ਲੈਣ।
ਸਟੇਟ ਬੈਂਕ ਆਫ਼ ਇੰਡੀਆ ਕਰਮਚਾਰੀਆਂ ਨੇ 25 ਮਈ ਤੋਂ ਸ਼ੁਰੂ ਹੋਣ ਵਾਲੀ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਲੋੜੀਂਦੇ ਸਟਾਫ ਦੀ ਭਰਤੀ ਸਮੇਤ ਵੱਖ-ਵੱਖ ਮੰਗਾਂ ਲਈ ਦਬਾਅ ਪਾਇਆ ਜਾਵੇਗਾ।
ਸਟੇਟ ਬੈਂਕ ਆਫ਼ ਇੰਡੀਆ ਕਰਮਚਾਰੀ ਆਲ ਇੰਡੀਆ ਸਟੇਟ ਬੈਂਕ ਆਫ਼ ਇੰਡੀਆ ਸਟਾਫ ਫੈਡਰੇਸ਼ਨ ਦੀ ਅਗਵਾਈ ਹੇਠ ਇਹ ਹੜਤਾਲ ਕਰਨਗੇ। ਜੇਕਰ ਹੜਤਾਲ ਹੁੰਦੀ ਹੈ, ਤਾਂ ਇਹ ਪੰਜ ਦਿਨਾਂ ਦੀ ਮਿਆਦ ਲਈ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਬੈਂਕਿੰਗ ਕੰਮਕਾਜ ਨੂੰ ਪ੍ਰਭਾਵਤ ਕਰੇਗੀ, ਕਿਉਂਕਿ ਚੌਥਾ ਸ਼ਨੀਵਾਰ ਅਤੇ ਐਤਵਾਰ ਹੜਤਾਲ ਦੀਆਂ ਤਾਰੀਖਾਂ ਤੋਂ ਤੁਰੰਤ ਪਹਿਲਾਂ ਹੁੰਦਾ ਹੈ।
