Connect with us

Punjab

ਕੈਨੇਡਾ ‘ਚ ਕਾਰ ਚੋਰੀ ਦੇ ਦੋਸ਼ ‘ਚ 119 ਲੋਕਾਂ ਨੂੰ ਕੀਤਾ ਗ੍ਰਿਫਤਾਰ, 47 ਪੰਜਾਬੀ, ਜਾਣੋ ਵੇਰਵਾ

Published

on

ਕੈਨੇਡਾ ਵਿੱਚ ਪੁਲਿਸ ਨੇ 47 ਪੰਜਾਬੀਆਂ ਸਮੇਤ 119 ਲੋਕਾਂ ਨੂੰ ਗ੍ਰਿਫਤਾਰ ਕਰਕੇ 556 ਕਾਰਾਂ ਜ਼ਬਤ ਕੀਤੀਆਂ ਹਨ। ਇਨ੍ਹਾਂ ਕਾਰਾਂ ਦੀ ਕੀਮਤ 17 ਕਰੋੜ ਦੱਸੀ ਗਈ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ਇੱਕ 58 ਸਾਲਾ ਪੰਜਾਬੀ ਵੀ ਸ਼ਾਮਲ ਹੈ।

ਸਾਲ 2019 ਤੋਂ ਕੈਨੇਡਾ ਦੇ ਟੋਰਾਂਟੋ ਵਿੱਚ ਕਾਰ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਕਾਫੀ ਚਿੰਤਤ ਸੀ। ਇਸ ਸਬੰਧੀ ਜ਼ਮੀਨੀ ਪੱਧਰ ’ਤੇ ਮੁਹਿੰਮ ਚਲਾਈ ਜਾ ਰਹੀ ਹੈ। ਕੈਨੇਡਾ ਦੀ ਆਰਸੀਐਮਪੀ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਟਰੇਸ ਕੀਤਾ ਹੈ। ਨਵੰਬਰ 2022 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ ‘ਚ 119 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕੈਨੇਡਾ ਦੇ ਕੈਲੇਡਨ ਦੇ 47 ਸਾਲਾ ਨਿਰਮਲ ਢਿੱਲੋਂ, ਵੁੱਡਬ੍ਰਿਜ ਦੇ 40 ਸਾਲਾ ਸੁਖਵਿੰਦਰ ਗਿੱਲ, ਬਰੈਂਪਟਨ ਦੇ 40 ਸਾਲਾ ਜਗਜੀਤ ਭਿੰਡਰ, ਟੋਰਾਂਟੋ ਦੇ 50 ਸਾਲਾ ਇਕਬਾਲ ਹੇਅਰ, ਬਰੈਂਪਟਨ ਦੇ 38 ਸਾਲਾ ਪ੍ਰਦੀਪ ਗਰੇਵਾਲ, ਜਿਤੇਨ ਪਟੇਲ ਸ਼ਾਮਲ ਹਨ। ਟੋਰਾਂਟੋ ਦੀ 31 ਸਾਲਾ ਵਰਿੰਦਰ ਕੈਲਾ, ਬਰੈਂਪਟਨ ਦੀ 26 ਸਾਲਾ ਗੁਰਵੀਨ ਰਣੌਤ, ਮਿਸੀਸਾਗਾ ਦੀ 29 ਸਾਲਾ ਰਮਨਪ੍ਰੀਤ ਸਿੰਘ, ਬਰੈਂਪਟਨ ਦੀ 45 ਸਾਲਾ ਕੇਸੁਚਾ ਚੌਹਾਨ, 23 ਸਾਲਾ ਗਗਨਦੀਪ ਸਿੰਘ, ਬਰੈਂਪਟਨ ਦੀ 36 ਸਾਲਾ ਸੰਦੀਪ ਤੱਖਰ, 29 ਸਤਵਿੰਦਰ। ਗਰੇਵਾਲ (25), ਪ੍ਰਿੰਸਦੀਪ ਸਿੰਘ (25), ਕੈਂਬਰਿਜ ਦੇ 28 ਸਾਲਾ ਅੰਮ੍ਰਿਤ ਕਲੇਰ, ਟੋਰਾਂਟੋ ਦੇ ਅਜੇ ਕੁਮਾਰ (23), ਖੇਮਨਾਥ ਸਿੰਘ (58), ਸਟੀਵਨ ਸਿੰਘ (26) ਬਰੈਂਪਟਨ, ਇਨਕਲਾਬ ਸਿੰਘ (26), ਹਰਪ੍ਰੀਤ ਸਿੰਘ (35), ਮਨਪ੍ਰੀਤ ਗਿੱਲ ਬਰੈਂਪਟਨ ਦੇ 36 ਸਾਲਾ ਮਨਦੀਪ ਸਿੰਘ ਤੂਰ, ਮਿਸੀਸਾਗਾ ਦੇ 23 ਸਾਲਾ ਦਿਲਪ੍ਰੀਤ ਸਿੰਘ, ਬਰੈਂਪਟਨ ਦੇ 33 ਸਾਲਾ ਤ੍ਰਿਦੇਵ ਵਰਮਾ, 31 ਸਾਲਾ ਜੋਗਾ ਸਿੰਘ, ਬਰੈਂਪਟਨ ਦੇ 32 ਸਾਲਾ ਦਿਲਪ੍ਰੀਤ ਸੈਣੀ, ਬਰੈਂਪਟਨ ਦੇ 37 ਸਾਲਾ ਮਨਪ੍ਰੀਤ ਗਿੱਲ, ਗੌਰਵਦੀਪ ਸਿੰਘ, ਬਰੈਂਪਟਨ ਦੇ 25 ਸਾਲਾ ਜਸਦੀਪ ਜੰਡਾ, ਹਰਸ਼ਦੀਪ ਸਿੰਘ (28), ਰਵੀ ਸਿੰਘ (27) ਅਤੇ ਨਵਜੋਤ ਸਿੰਘ (27), ਬਰੈਂਪਟਨ ਦੇ 27 ਸਾਲਾ ਦਿਲਜੋਤ ਢਿੱਲੋਂ, ਨਿਆਗਰਾ ਫਾਲਜ਼ ਦੇ 24 ਸਾਲਾ ਸੁਨੀਲ, ਟੋਰਾਂਟੋ ਦੇ 42 ਸਾਲਾ ਖਵਿੰਦਰ ਸਿੰਘ, ਆਲਮਬੀਰ। ਸਿੰਘ (23), ਟੋਰਾਂਟੋ ਦੇ 18 ਸਾਲਾ ਜਸਰਾਜ ਸਿੰਘ, ਮਹਿਕਸ਼ ਸੋਹਲ (18), ਅਮਨਜੋਤ ਸੰਧੂ (19) ਬਰੈਂਪਟਨ, ਮਨਪ੍ਰੀਤ ਗਿੱਲ (36) ਬਰੈਂਪਟਨ, ਜਸਦੀਪ ਸਿੰਘ (25)।