Connect with us

Punjab

ਗੁਰਦਾਸਪੁਰ ਚ ਖੇਤਾਂ ਵਿੱਚ ਮੋਟਰਾਂ ਤੇ ਖੁੱਲ੍ਹੇ ਪਏ ਬੋਰਵੈੱਲ ਮਾਸੂਮ ਬੱਚਿਆਂ ਦੀ ਜਾਨ ਦਾ ਖ਼ਤਰਾ ਬਣੇ

Published

on

ਖੇਤਾਂ ਵਿੱਚ ਮੋਟਰਾਂ ਤੇ ਖੁੱਲ੍ਹੇ ਪਏ ਬੋਰਵੈੱਲ ਮਾਸੂਮ ਬੱਚਿਆਂ ਦੀ ਜਾਨ ਦਾ ਖ਼ਤਰਾ ਬਣੇ ਹੋਏ ਹਨ ਅਤੇ ਇਸ ਨੂੰ ਲੈਕੇ ਅੱਜ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵਲੋਂ ਐਸੇ ਲੋਕਾਂ ਖਿਲਾਫ ਕੜੀ ਕਾਰਵਾਈ ਲਈ ਪ੍ਰਸ਼ਾਸ਼ਨ ਦੇ ਅਧਕਾਰੀਆਂ ਨੂੰ ਇਕ ਅਡਵੇਸਿਰੀ ਵੀ ਜਾਰੀ ਕੀਤੀ ਗਈ ਹੈ |

ਲੇਕਿਨ ਉਥੇ ਹੀ  ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਨਜ਼ਦੀਕ ਪਿੰਡ ਸਾਲੇ ਚੱਕ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਖੁਦ ਪ੍ਰਸ਼ਾਸ਼ਨ ਵਲੋਂ ਹੀ ਕੀਤੇ ਗਏ ਬੋਰਵੈੱਲ ਜੋ ਕਿ ਪੰਚਾਇਤੀ ਜਮੀਨ ਚ ਹਨ ਉਹ ਖੁੱਲ੍ਹੇ ਪਏ ਹਨ ਅਤੇ ਜਿਥੇ ਮੁਖ ਮੰਤਰੀ ਦੀ ਆਦੇਸ਼ਾ ਪ੍ਰਤੀ ਅਧਕਾਰੀ ਕਿੰਨੇ ਸੰਜੀਦਾ ਹਨ ਇਹ ਸਵਾਲ ਖੜਾ ਕਰ ਰਹੀਆਂ ਹਨ ਇਹ ਤਸਵੀਰਾਂ ਉਥੇ ਹੀ ਜਿਵੇ ਸੰਬੰਧਤ ਅਧਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ  ਹਨ ਅਤੇ ਇਸ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਬੋਰਾਂ ਦੀ ਡੂੰਘਾਈ ਇੱਕ ਹਜ਼ਾਰ ਫੁੱਟ ਤੋਂ ਵੀ ਉੱਪਰ ਦੱਸੀ ਜਾ ਰਹੀ ਹੈ ਅਤੇ ਇਹ ਕਈ ਸਾਲ ਪਹਿਲਾਂ ਦੇ ਬੋਰ ਹਨ ਅਤੇ ਖੁਦ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਜਦਕਿ ਪਿੰਡ ਵਸਿਆ ਦਾ ਕਹਿਣਾ ਹੈ ਕਿ ਇਹਨਾਂ ਵੱਲ ਕਿਸੇ ਅਧਕਾਰੀ ਦਾ ਕੋਈ ਧਿਆਨ ਨਹੀਂ ਅਤੇ ਉਹ ਖੁਦ ਇਹ ਬਚਾਵ ਲਈ ਇਹਨਾਂ ਬੋਰ ਨੂੰ ਪਰਾਲੀ ਦੇ ਕੱਖ ਜਾਂ ਕੋਈ ਲੱਕੜਾ ਵਗੈਰਾ ਨਾਲ ਇਸ ਨੂੰ ਢਕਿਆ ਹੋਇਆ ਹੈ |