Connect with us

Uncategorized

ਗੁਰਦਾਸਪੁਰ ‘ਚ ਸਭ ਤੋਂ ਜ਼ਿਆਦਾ ਅਤੇ ਅੰਮ੍ਰਿਤਸਰ ਵਿਚ ਸਭ ਤੋਂ ਘੱਟ ਔਰਤਾਂ ਨੇ ਵੋਟਿੰਗ ‘ਚ ਕੀਤਾ ਯੋਗਦਾਨ

Published

on

ਚੋਣ ਕਮਿਸ਼ਨ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਾਂ ਦਾ ਆਖ਼ਰੀ ਅੰਕੜਾ ਐਤਵਾਰ ਨੂੰ ਜਾਰੀ ਕੀਤਾ। ਇਸ ਵਾਰ ਪੰਜਾਬ ‘ਚ ਕੁੱਲ 62.80 ਫ਼ੀਸਦੀ ਵੋਟਿੰਗ ਹੋਈ। ਔਰਤਾਂ ਵੀ ਪੁਰਸ਼ਾਂ ਦੇ ਲਗਭਗ ਬਰਾਬਰ ਹੀ ਵੋਟਿੰਗ ‘ਚ ਹਿੱਸੇਦਾਰ ਰਹੀਆਂ। ਚੋਣ ਕਮਿਸ਼ਨ ਦੇ ਮੁਤਾਬਕ ਪੰਜਾਬ ‘ਚ 63.27 ਪੁਰਸ਼ ਅਤੇ 62.28 ਔਰਤ ਵੋਟਰਾਂ ਨੇ ਆਪਣਾ ਯੋਗਦਾਨ ਦਿੱਤਾ।

ਔਰਤਾਂ ਨੇ 5 ਲੋਕ ਸਭਾ ਸੀਟਾਂ ਗੁਰਦਾਸਪੁਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ ਅਤੇ ਸ੍ਰੀ ਅਨੰਦਪੁਰ ਸਾਹਿਬ ‘ਚ ਪੁਰਸ਼ਾਂ ਤੋਂ ਜ਼ਿਆਦਾ ਵੋਟਿੰਗ ਕੀਤੀ ਹੈ। ਔਰਤਾਂ ਦੀ ਜ਼ਿਆਦਾ ਹਿੱਸੇਦਾਰੀ ਨੇ ਸਾਰੀਆਂ ਪਾਰਟੀਆਂ ਦੀ ਧੁਕਧੁਕੀ ਵਧਾ ਦਿੱਤੀ ਹੈ। ਪੁਰਸ਼ਾਂ ਅਤੇ ਔਰਤਾਂ ‘ਚ ਕਰੀਬ ਇਕ ਫ਼ੀਸਦੀ (0.99) ਹੀ ਵੋਟਾਂ ਦਾ ਅੰਤਰ ਰਿਹਾ ਹੈ। ਹਾਲਾਂਕਿ ਪਿਛਲੀ ਵਾਰ 2019 ‘ਚ ਲੋਕ ਸਭਾ ਚੋਣਾਂ ‘ਚ ਔਰਤਾਂ ਨੇ ਇਸ ਵਾਰ ਤੋਂ ਜ਼ਿਆਦਾ 65.63 ਫ਼ੀਸਦੀ ਵੋਟਿੰਗ ਕੀਤੀ ਸੀ।

ਗੁਰਦਾਸਪੁਰ ‘ਚ ਸਭ ਤੋਂ ਜ਼ਿਆਦਾ ਔਰਤਾਂ ਨੇ ਵੋਟਿੰਗ 68.89 ਫ਼ੀਸਦੀ ਕਰਕੇ ਸਾਰੇ 13 ਲੋਕ ਸਭਾ ਹਲਕਿਆਂ ‘ਚੋਂ ਪਹਿਲੇ ਨੰਬਰ ‘ਤੇ ਰਹੀਆਂ। ਦੂਜੇ ਨੰਬਰ ‘ਤੇ ਬਠਿੰਡਾ ‘ਚ 67.81 ਫ਼ੀਸਦੀ, ਜਦੋਂ ਕਿ ਤੀਜੇ ਨੰਬਰ ‘ਤੇ ਫਿਰੋਜ਼ਪੁਰ ਰਿਹਾ, ਜਿੱਥੇ 65.16 ਵੋਟਾਂ ਪਈਆਂ। ਔਰਤਾਂ ਦਾ ਸਭ ਤੋਂ ਘੱਟ  ਅੰਮ੍ਰਿਤਸਰ ਲੋਕ ਸਭਾ ਸੀਟ ‘ਤੇ ਦੇਖਣ ਨੂੰ ਮਿਲਿਆ, ਜਿੱਥੇ 54.34 ਵੋਟਿੰਗ ਔਰਤਾਂ ਵਲੋਂ ਕੀਤੀ ਗਈ ਹੈ। ਇਸ ਵਾਰ ਔਰਤਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨ ‘ਚ ਦਿਲਚਸਪੀ ਦਿਖਾਈ ਹੈ, ਜੋ ਪੁਰਸ਼ਾਂ ਦੇ ਕਰੀਬ-ਕਰੀਬ ਬਰਾਬਰ ਹੀ ਵੋਟ ਫ਼ੀਸਦੀ ਰਿਹਾ ਹੈ।