Connect with us

Ludhiana

ਲੁਧਿਆਣਾ ‘ਚ NRI ਨੂੰ ਕਾਰ ਨੇ ਕੁਚਲਿਆ,ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ ਹ+ਮ+ਲਾ…

Published

on

ਲੁਧਿਆਣਾ 6 ਅਗਸਤ 2023: ਲੁਧਿਆਣਾ ਦੇ ਪਿੰਡ ਅਕਾਲਗੜ੍ਹ ਵਿੱਚ ਇੱਕ ਐਨਆਰਆਈ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਓਥੇ ਹੀ ਦੱਸ ਦੇਈਏ ਕਿ ਇਹ ਪ੍ਰਵਾਸੀ ਭਾਰਤੀ
ਪੈਲੇਸ ਦੇ ਬਾਹਰ ਕੁਰਸੀ ‘ਤੇ ਬੈਠਾ ਸੀ ‘ਤੇ ਸਵਿਫਟ ਕਾਰ ਆਈ ਤੇ ਉਸਦੇ ਉਤੇ ਚੜ੍ਹਾ ਦਿੱਤੀ ਗਈ।ਜਿਸ ਕਾਰਨ ਐਨਆਰਆਈ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖਮੀ ਦੀ ਪਛਾਣ ਸੇਵਕ ਸਿੰਘ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਹ ਘਟਨਾ ਪੈਲੇਸ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਓਥੇ ਹੀ ਦੱਸਿਆ ਗਿਆ ਹੈ ਕਿ ਨਵੀਂ ਆਬਾਦੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਕੋਲ ਮੈਰਿਜ ਪੈਲੇਸ ਗਿਰਵੀ ਰੱਖਿਆ ਹੋਇਆ ਸੀ। ਉਕਤ ਵਿਅਕਤੀ ਨੇ ਉਸ ਨੂੰ ਪੈਸੇ ਵਾਪਸ ਨਹੀਂ ਕੀਤੇ ਅਤੇ ਪੈਲੇਸ ਦੀ ਰਜਿਸਟਰੀ ਉਸ ਦੇ ਨਾਂ ਕਰਵਾ ਦਿੱਤੀ। ਇਸੇ ਦੌਰਾਨ ਅਗਲੇ ਦਿਨ ਮੁਲਜ਼ਮ ਦੀ ਪਤਨੀ ਮਹਿਲ ਵਿੱਚ ਸੇਵਕ ਸਿੰਘ ਕੋਲ ਆਈ ਅਤੇ ਉਸਨੂੰ ਗਲਤ ਸ਼ਬਦਾਵਲੀ ਵਰਤ ਕੇ ਜਾਤੀ ਸੂਚਕ ਸ਼ਬਦ ਬੋਲੇ ਗਏ।

ਓਥੇ ਹੀ ਨੌਕਰ ਨੇ ਇਹ ਦੱਸਿਆ ਕਿ ਔਰਤ ਨੂੰ ਕਾਫੀ ਸਮਝਾਇਆ ਗਿਆ ਕਿ ਉਸ ਦੇ ਪਤੀ ਨਾਲ ਪੈਸਿਆਂ ਦਾ ਲੈਣ-ਦੇਣ ਹੈ, ਜਿਸ ਕਾਰਨ ਉਸ ਨੇ ਪੈਲੇਸ ਦੀ ਰਜਿਸਟਰੀ ਕਰਵਾਈ। ਅਗਲੇ ਹੀ ਦਿਨ ਪੈਲੇਸ ਵਿੱਚ ਵਿਆਹ ਦੀ ਰਸਮ ਸੀ। ਉਸ ਸਮਾਗਮ ਵਿੱਚ ਮੁਲਜ਼ਮ ਵੀ ਆਏ ਸਨ। ਮੁਲਜ਼ਮ ਨੇ ਕਾਫੀ ਸ਼ਰਾਬ ਪੀਤੀ। ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਉਸ ਨੇ ਸਵਿਫਟ ਕਾਰ ਨਾਲ ਉਸ ਨੂੰ ਕੁਚਲ ਦਿੱਤਾ।