National
ਪੁਣੇ ‘ਚ ਵਿਅਕਤੀ ਨੇ ਬੱਚੇ ਨੂੰ ਗਰਮ ਪਾਣੀ ‘ਚ ਡੁਬੋ ਕੇ ਮਾਰਿਆ, ਜਾਣੋ ਵੇਰਵਾ

ਪੁਣੇ ਪੁਲਿਸ ਨੇ ਪਿੰਪਰੀ ਚਿੰਚਵਾੜ ਵਿੱਚ ਇੱਕ ਡੇਢ ਸਾਲ ਦੇ ਬੱਚੇ ਨੂੰ ਉਬਲਦੇ ਪਾਣੀ ਦੀ ਭਰੀ ਬਾਲਟੀ ਵਿੱਚ ਡੁਬੋ ਕੇ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੀਨੀਅਰ ਇੰਸਪੈਕਟਰ ਵੈਭਵ ਸ਼ਿੰਗਾਰੇ ਨੇ ਦੱਸਿਆ ਕਿ 6 ਅਪ੍ਰੈਲ ਨੂੰ ਦੋਸ਼ੀ ਵਿਕਰਮ ਕੋਲੇਕਰ ਨੇ ਕਥਿਤ ਤੌਰ ‘ਤੇ ਬੱਚੇ ਨੂੰ ਉਬਲਦੇ ਪਾਣੀ ‘ਚ ਡੁਬੋ ਦਿੱਤਾ ਸੀ।
ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦਾ ਬੱਚੇ ਦੀ ਮਾਂ ਕਿਰਨ ਨਾਲ ਅਫੇਅਰ ਸੀ, ਜੋ ਕਿ 20 ਸਾਲ ਦੀ ਹੈ। ਉਹ ਕਿਰਨ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਕਿਰਨ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ। ਇਨਕਾਰ ਕਰਨ ‘ਤੇ ਗੁੱਸੇ ‘ਚ ਆ ਕੇ ਉਸ ਨੇ ਬੱਚੇ ਦਾ ਕਤਲ ਕਰ ਦਿੱਤਾ।
ਸ਼ਿੰਗਾਰੇ ਨੇ ਅੱਗੇ ਦੱਸਿਆ ਕਿ ਇਕ ਔਰਤ ਨੇ ਦੋਸ਼ੀ ਵਿਅਕਤੀ ਨੂੰ ਅਪਰਾਧ ਕਰਦੇ ਦੇਖਿਆ ਪਰ ਡਰ ਕਾਰਨ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਔਰਤ ਨੇ ਬੱਚੇ ਦੀ ਮਾਂ ਨੂੰ ਮੌਤ ਦਾ ਅਸਲ ਕਾਰਨ ਦੱਸਿਆ। ਸ਼ਿਕਾਇਤ ਦੇ ਆਧਾਰ ‘ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।