International
ਭੂਚਾਲ ਪ੍ਰਭਾਵਿਤ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਭਾਰਤ ਨੇਪਾਲ ਦੀ ਕਰੇਗਾ ਮਦਦ
ਭਾਰਤ ਅਤੇ ਨੇਪਾਲ ਨੇ ਸ਼ੁੱਕਰਵਾਰ ਨੂੰ 14 ਸੱਭਿਆਚਾਰਕ ਵਿਰਾਸਤ ਦੇ ਮੁੜ ਨਿਰਮਾਣ ਅਤੇ ਦੇਸ਼ ਵਿੱਚ 2015 ਦੇ ਵਿਨਾਸ਼ਕਾਰੀ ਭੁਚਾਲ ਵਿੱਚ ਨੁਕਸਾਨੇ ਗਏ 103 ਸਿਹਤ ਖੇਤਰ ਦੇ ਪ੍ਰੋਜੈਕਟਾਂ ਲਈ ਸਮਝੌਤੇ ਦੇ ਦਸਤਖਤ ਕੀਤੇ ਹਨ। ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਕਿ 420 ਕਰੋੜ ਨੇਪਾਲੀ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ। ਭਾਰਤੀ ਦੂਤਘਰ ਅਤੇ ਰਾਸ਼ਟਰੀ ਪੁਨਰ ਨਿਰਮਾਣ ਅਥਾਰਟੀ ਦੀ ਕੇਂਦਰੀ ਪੱਧਰੀ ਪ੍ਰੋਜੈਕਟ ਅਮਲੀਕਰਨ ਇਕਾਈ ਨੇ ਲਲਿਤਪੁਰ, ਨੁਵਾਕੋਟ, ਰਸੂਵਾ ਜ਼ਿਲ੍ਹਿਆਂ ਵਿੱਚ 14 ਸੱਭਿਆਚਾਰਕ ਵਿਰਾਸਤ ਪ੍ਰੋਜੈਕਟਾਂ ਅਤੇ ਲਲਿਤਪੁਰ, ਰਸੂਵਾ, ਨੁਵਾਕੋਟ, ਸਿੰਧੂਪਾਲਚੌਕ ਵਿੱਚ 103 ਸਿਹਤ ਖੇਤਰ ਦੇ ਪ੍ਰੋਜੈਕਟਾਂ ਦੇ ਮੁੜ ਨਿਰਮਾਣ ਲਈ ਸਮਝੌਤਿਆਂ ‘ਤੇ ਹਸਤਾਖਰ ਕੀਤੇ।
ਭਾਰਤੀ ਮਿਸ਼ਨ ਦੇ ਪਹਿਲੇ ਸਕੱਤਰ ਕਰੁਣ ਬਾਂਸਲ ਅਤੇ ਸੀਐਲਪੀਆਈਯੂ, ਨੇਪਾਲ ਦੇ ਪ੍ਰੋਜੈਕਟ ਡਾਇਰੈਕਟਰ ਸ਼ਿਆਮ ਕਿਸ਼ੋਰ ਸਿੰਘ ਦੀ ਮੌਜੂਦਗੀ ਵਿੱਚ ਦੋਵਾਂ ਧਿਰਾਂ ਦੁਆਰਾ ਉਨ੍ਹਾਂ ‘ਤੇ ਦਸਤਖਤ ਕੀਤੇ ਗਏ।