Uncategorized
‘ਇੰਡੀਅਨ ਆਈਡਲ 12’ ਦੇ ਜੱਜ ਅਨੂੰ ਮਲਿਕ ਦੀ ਮਾਂ ਦਾ ਹੋਇਆ ਦਿਹਾਂਤ

ਮਿਊਜ਼ਿਕ ਕੰਪੋਜ਼ਰ ਤੇ ‘ਇੰਡੀਅਨ ਆਈਡਲ 12’ ਦੇ ਜੱਜ ਅਨੂੰ ਮਲਿਕ ਦੀ ਮਾਂ ਦਾ 25 ਜੁਲਾਈ ਨੂੰ ਦੁਪਹਿਰ 3.30 ਵਜੇ ਦਿਹਾਂਤ ਹੋ ਗਿਆ। ਅਨੂੰ ਮਲਿਕ, ਅਬੂ ਮਲਿਕ ਤੇ ਡਬੂ ਮਲਿਕ ਦੀ ਮਾਂ ਬਿਲਕਿਸ ਮਲਿਕ ਨੂੰ ਸਟ੍ਰੋਕ ਆਉਣ ਤੋਂ ਬਾਅਦ ਵੀਰਵਾਰ ਨੂੰ ਜੁਹੂ ਸਥਿਤ ਆਰੋਗਿਆ ਨਿਧੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਸੋਮਵਾਰ ਸਵੇਰੇ ਸਾਂਤਾ ਕਰੂਜ਼ ਕਬਰਿਸਤਾਨ ’ਚ ਦਫਨਾਇਆ ਗਿਆ। ਮਿਊਜ਼ਿਕ ਕੰਪੋਜ਼ਰ ਅਮਾਲ ਮਲਿਕ ਤੇ ਅਰਮਾਨ ਮਲਿਕ ਆਪਣੀ ਦਾਦੀ ਦੇ ਦਿਹਾਂਤ ਤੋਂ ਕਾਫੀ ਦੁਖੀ ਹਨ ਤੇ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ। ਅਮਾਲ ਮਲਿਕ ਨੇ ਦਾਦੀ ਨੂੰ ਯਾਦ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ ਦਾਦੀ ਨੂੰ ਆਪਣੇ ਹੱਥਾਂ ਨਾਲ ਦਫਨਾਉਣਾ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਕੰਮ ਸੀ ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਦਾਦੀ ਦੀ ਅੰਤਿਮ ਇੱਛਾ ਪੂਰੀ ਕਰਨ ’ਚ ਕਾਮਯਾਬ ਰਹੇ।