India
ਪਹਿਲੀ ਜੂਨ ਤੋਂ ਚੱਲਣਗੀਆਂ 200 ਨਾਨ- ਏਸੀ ਰੇਲਗੱਡੀਆਂ, ਜਲਦ ਹੀ ਹੋਵੇਗੀ ਆਨਲਾਈਨ ਬੁਕਿੰਗ ਸ਼ੁਰੂ

ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਰੇਲ ਸੇਵਾਵਾਂ ਬੰਦ ਕੀਤੀਆਂ ਗਈਆਂ ਸੀ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਹੁਣ ਭਾਰਤੀ ਰੇਲ ਪਹਿਲੀ ਜੂਨ ਤੋਂ ਟਾਈਮਟੇਬਲ ਅਨੁਸਾਰ ਰੋਜ਼ਾਨਾ 200 ਨਾਨ ਏਸੀ ਰੇਲਗੱਡੀਆਂ ਚਲਾਏਗਾ ਜਿਸ ਦੀ ਆਨਲਾਈਨ ਬੁਕਿੰਗ ਜਲਦੀ ਹੀ ਸ਼ੁਰੂ ਹੋਵੇਗੀ।
ਇਨ੍ਹਾਂ ਰੇਲਗੱਡੀਆਂ ਦੀ ਬੁਕਿੰਗ ਵੀ ਆਈਆਰਸੀਟੀਸੀ ਦੀ ਵੈੱਬਸਾਈਟ ਦੇ ਜ਼ਰੀਏ ਹੀ ਹੋਵੇਗੀ। ਬੁਕਿੰਗ ਕਿਸ ਦਿਨ ਤੋਂ ਸ਼ੁਰੂ ਹੋਵੇਗਾ। ਇਸ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਦਸਣਯੋਗ ਹੈ ਕਿ ਪਹਿਲਾਂ 12 ਮਈ ਤੋਂ ਰੇਲ ਗੱਡੀਆਂ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਤੇ 30 ਜੂਨ ਤੱਕ ਦੀਆਂ ਟਿਕਟਾਂ ਨੂੰ ਕੈਂਸਲ ਕਰ ਦਿੱਤਾ ਗਿਆ ਸੀ।