Politics
ਕੀ ਨਵਜੋਤ ਸਿੰਘ ਸਿੱਧੂ ਬੀਜੇਪੀ ਵਿੱਚ ਜਾਣ ਦੀ ਕਰ ਰਹੇ ਨੇ ਤਿਆਰੀ ?
ਲੰਮੇ ਸਮੇਂ ਬਾਅਦ ਮੁੜ ਤੋਂ ਸੁਰਖੀਆਂ ‘ਚ ਨਵਜੋਤ ਸਿੰਘ ਸਿੱਧੂ,ਬੀਜੇਪੀ ਆਗੂਆਂ ਵੱਲੋਂ ਸਿੱਧੂ ਦੇ ਭਾਜਪਾ ‘ਚ ਆਉਣ ਦੇ ਸੰਕੇਤ
ਲੰਮੇ ਸਮੇਂ ਬਾਅਦ ਮੁੜ ਤੋਂ ਸੁਰਖੀਆਂ ‘ਚ ਨਵਜੋਤ ਸਿੰਘ ਸਿੱਧੂ
ਬੀਜੇਪੀ ਆਗੂਆਂ ਵੱਲੋਂ ਸਿੱਧੂ ਦੇ ਭਾਜਪਾ ‘ਚ ਆਉਣ ਦੇ ਸੰਕੇਤ
ਸਿੱਧੂ ਕਿਸੇ ਵੀ ਪਾਰਟੀ ‘ਚ ਨਹੀਂ ਹੋ ਸਕਦਾ ਫਿੱਟ- ਚਰਨਜੀਤ ਬਰਾੜ
05 ਅਕਤੂਬਰ : ਆਪਣੇ ਬਿਆਨਾਂ ਅਤੇ ਭਾਸ਼ਣ ਕਰਕੇ ਨਵਜੋਤ ਸਿੰਘ ਸਿੱਧੂ ਅਕਸਰ ਹੀ ਸੁਰਖੀਆਂ ‘ਚ ਰਹਿੰਦੇ ਹਨ। ਜਦੋਂ ਵੀ ਸਿੱਧੂ ਲੋਕਾਂ ਸਾਹਮਣੇ ਆਉਂਦੇ ਹਨ,ਤਾਂ ਆਪਣੀ ਹੀ ਸਰਕਾਰ ਤੇ ਕੁੱਝ ਅਜਿਹੇ ਬਿਆਨ ਦੇ ਜਾਂਦੇ ਹਨ ਜਿਸ ਤੇ ਵਿਰੋਧੀਆਂ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ।ਸਿੱਧੂ ਨੂੰ ਲੈ ਕੇ ਵੱਖ-ਵੱਖ ਸਿਆਸਤਦਾਨਾਂ ਵੱਲੋਂ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਬੀਜੇਪੀ ਦੇ ਸੀਨੀਅਰ ਆਗੂ ਮਾਸਟਰ ਮੋਹਨ ਲਾਲ ਨੇ ਸਿੱਧੂ ਦੇ ਭਾਜਪਾ ‘ਚ ਆਉਣ ਨੂੰ ਲੈ ਕੇ ਪੱਕੀ ਮੋਹਰ ਲਾ ਦਿੱਤੀ ਹੈ,ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ 2022 ਦੀਆਂ ਚੋਣਾਂ ਬੀਜੇਪੀ ਦੀ ਸੀਟ ਤੋਂ ਲੜਣਗੇ।
ਬੀਜੇਪੀ ਦੇ ਆਗੂ ਤਰੁਣ ਚੁੱਘ ਨੇ ਵੀ ਵਰਲਡ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਕਿ ਨਵਜੋਤ ਸਿੱਧੂ ਦੇ ਸਵਾਗਤ ਲਈ ਟੈਂਟ ਲੱਗ ਰਹੇ ਨੇ ਤੇ ਸ਼ਹਿਨਾਈਆਂ ਵੱਜ ਰਹੀਆਂ ਹਨ।
ਜਿੱਥੇ ਬੀਜੇਪੀ ਸਿੱਧੂ ਦੀਆਂ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੀ ਹੈ,ਉੱਥੇ ਅਕਾਲੀ ਦਲ ਵੱਲੋਂ ਸਿੱਧੂ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ,ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਿਹਾ ਨਵਜੋਤ ਸਿੱਧੂ ਨੂੰ ਸਿਰਫ਼ ਗੱਲਾਂ ਦਾ ਕੜਾਹ ਬਣਾਉਣਾ ਆਉਂਦਾ ਹੈ,ਜੇਕਰ ਉਨ੍ਹਾਂ ਦਾ ਕਾਰਜਕਾਲ ਦੇਖਿਆ ਜਾਵੇ ਤਾਂ ਜ਼ੀਰੋ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਰਾਹੁਲ ਗਾਂਧੀ ਦੀ ਰੈਲੀ ‘ਚ ਲੰਮੇ ਸਮੇਂ ਬਾਅਦ ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ‘ਚ ਦਿਖਾਈ ਦਿੱਤੇ ਸੀ,ਜਿੱਥੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਚੁੱਪ ਕਰਨ ਲਈ ਕਿਹਾ ਤਾਂ ਸਿੱਧੂ ਦੀ ਤਲਖੀ ਸਾਫ਼ ਵੇਖਣ ਨੂੰ ਮਿਲੀ ਸੀ।
ਸਿੱਧੂ ਦੀ ਕੈਪਟਨ ਤੋਂ ਨਰਾਜ਼ਗੀ ਤਾਂ ਜੱਗ ਜ਼ਾਹਿਰ ਹੈ ਤੇ ਦੂਜੇ ਪਾਸੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਸਿੱਧੂ ਦੇ ਚੰਗੇ ਸੰਬੰਧ ਹਨ, ਪਰ ਜਿਸ ਤਰ੍ਹਾਂ ਬੀਜੇਪੀ ਵੱਲੋਂ ਸਿੱਧੂ ਦੇ ਸਵਾਗਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਹੁਣ ਵੇਖਣਾ ਇਹ ਹੋਵੇਗਾ ਕਿ 2022 ‘ਚ ਸਿੱਧੂ ਕਿਸ ਪਾਰਟੀ ਦਾ ਹਿੱਸਾ ਬਣਦੇ ਹਨ।
Continue Reading