Uncategorized
ਜੈਜ਼ੀ ਬੀ ਦਾ ਵੀਡੀਓ ਹੋਇਆ ਵਾਇਰਲ,ਮਾਂ ਬੋਲੀ ਪੰਜਾਬੀ ਦੀ ਕੀਤੀ ਤਾਰੀਫ਼

ਪੰਜਾਬੀ ਗਾਇਕ ਜੈਜ਼ੀ ਬੀ ਵੀ ਇੰਨੀਂ ਦਿਨੀਂ ਸੁਰਖੀਆਂ ‘ਚ ਬਣੇ ਹੋਏ ਹਨ। ਦਰਅਸਲ, ਜਲਦ ਹੀ ਜੈਜ਼ੀ ਬੀ ਦੀ ਨਵੀ ਐਲਬਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਵੱਖੋ-ਵੱਖ ਪੰਜਾਬੀ ਕਲਾਕਾਰਾਂ ਦੇ ਨਾਲ ਕੋਲੈਬ ਕੀਤਾ ਹੈ। ਇਸ ਵਿੱਚ ਕਰਨ ਔਜਲਾ, ਯੋ ਯੋ ਹਨੀ ਸਿੰਘ ਦੇ ਨਾਮ ਸ਼ਾਮਲ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ‘ਤੇ ਜੈਜ਼ੀ ਬੀ ਦਾ ਇੱਕ ਵੀਡੀਓ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ।
ਇਹ ਵੀਡੀਓ ਗਾਇਕ ਜੈਜ਼ੀ ਬੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਜੈਜ਼ੀ ਬੀ ਬੋਲਦੇ ਹਨ, ‘ਇੱਕ ਜ਼ਰੂਰੀ ਗੱਲ ਮੈਂ ਕਰਨੀ ਚਾਹਾਂਗਾ, ਅਸੀਂ ਮੁੜ ਕੇ ਆਪਣੇ ਨਿਆਣਿਆਂ ਨੂੰ ਦੋਸ਼ ਦਿੰਦੇ ਹਾਂ ਕਿ ਉਹ ਪੰਜਾਬੀ ਨਹੀਂ ਬੋਲਦੇ। ਪਿਛਲੇ ਮਹੀਨੇ ਮੈਂ ਗਾਣਾ ਸ਼ੂਟ ਕਰ ਰਿਹਾ ਸੀ। ਮੈਂ ਪੰਜਾਬ ‘ਚ ਸੀ ਤੇ ਇੱਕ ਸਰਦਾਰ ਬੱਚਾ ਆ ਕੇ ਮੇਰੇ ਨਾਲ ਹਿੰਦੀ ਬੋਲਣ ਲੱਗ ਪਿਆ। ਮੈਂ ਕਿਹਾ ਕਿ ਇਹ ਪੰਜਾਬ ਹੀ ਹੈ ਕਿ ਕਿਤੇ ਹੋਰ ਆ ਗਏ ਆਪਾਂ। ਇਸ ਕਰਕੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ। ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਨਾ ਸਿੱਖੋ, ਪਰ ਆਪਣੀ ਪੰਜਾਬੀ ਪਹਿਲਾਂ ਹੋਣੀ ਚਾਹੀਦੀ ਹੈ। ਕਿਉਂਕਿ ਪੰਜਾਬੀ ਵਰਗੀ ਭਾਸ਼ਾ ਕਿਤੇ ਵੀ ਨਹੀਂ ਹੋ ਸਕਦੀ।’ ਗਾਇਕ ਦੇ ਇਸ ਵੀਡੀਓ ਨੂੰ ਲੋਕ ਰੱਜ ਕੇ ਪਿਆਰ ਦੇ ਰਹੇ ਹਨ…
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਰਹੇ ਹਨ। ਉਹ ਪਿਛਲੇ 31 ਸਾਲਾਂ ਤੋਂ ਇੰਡਸਟਰੀ ‘ਚ ਐਕਟਿਵ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਪਣੀ ਐਲਬਮ ‘ਘੁੱਗੀਆਂ ਦਾ ਜੋੜਾ’ ਤੋਂ ਕੀਤੀ ਸੀ ਅਤੇ ਪਹਿਲੀ ਐਲਬਮ ਨੇ ਗਾਇਕ ਨੂੰ ਸਟਾਰ ਬਣਾ ਦਿੱਤਾ ਸੀ।