National
ਕੇਦਾਰਨਾਥ ਯਾਤਰਾ 2 ਦਿਨ ਲਈ ਹੋਈ ਬੰਦ, NDRF ਦੀਆਂ 12 ਟੀਮਾਂ ਤਾਇਨਾਤ
KEDARNATH : ਉੱਤਰਾਖੰਡ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਕੇਦਾਰਨਾਥ ਯਾਤਰਾ ਦੋ ਦਿਨਾਂ ਲਈ ਰੋਕ ਦਿੱਤੀ ਗਈ ਹੈ। ਸੂਬੇ ‘ਚ 48 ਘੰਟਿਆਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਕਾਰਨ NDRF ਦੀਆਂ 12 ਟੀਮਾਂ ਅਤੇ SDRF ਦੀਆਂ 60 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਭਾਰੀ ਮੀਂਹ ਕਾਰਨ ਕੇਦਾਰਨਾਥ ਯਾਤਰਾ ਕਰਨ ਵਾਲੇ ਬੁਰੀ ਤਰ੍ਹਾਂ ਫੱਸ ਗਏ ਹਨ| ਤੁਹਾਨੂੰ ਦੱਸ ਦੇਈਏ ਭਾਰੀ ਬਾਰਿਸ਼ ਕਾਰਨ ਪਹਾੜ ਡਿੱਗ ਰਹੇ ਹਨ ।ਜਿਸ ਕਾਰਨ ਸ਼ਰਧਾਲੂਆਂ ਨੂੰਸਫ਼ਰ ਕਰਨ ‘ਚ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਰਕੇ ਸ਼ਰਧਾਲੂਆਂ ਰਸਤੇ ਵਿੱਚ ਹੀ ਫੱਸ ਗਏ ਹਨ।
ਮੀਂਹ ਕਾਰਨ ਹੋਈਆਂ ਮੌਤਾਂ
ਮੀਂਹ ਕਾਰਨ ਹਰਿਦੁਆਰ, ਦੇਹਰਾਦੂਨ, ਟਿਹਰੀ, ਰੁਦਰਪ੍ਰਯਾਗ ਅਤੇ ਨੈਨੀਤਾਲ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਕੇਦਾਰਨਾਥ ‘ਚ ਬੱਦਲ ਫਟਣ ਕਾਰਨ 2000 ਤੋਂ ਜ਼ਿਆਦਾ ਲੋਕ ਲਿੰਚੋਲੀ ਅਤੇ ਭਿੰਬਲੀ ਨੇੜੇ ਪੈਦਲ ਰਸਤੇ ‘ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ 5 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ।
ਕੇਦਾਰਨਾਥ ਰੂਟ ‘ਤੇ ਫਸੇ ਯਾਤਰੀਆਂ ਨੂੰ ਬਚਾਉਣ ਲਈ SDRF ਨੂੰ ਤਾਇਨਾਤ ਕੀਤਾ ਗਿਆ ਹੈ। ਮੁਨਕਟੀਆ ਤੋਂ ਸੋਨਪ੍ਰਯਾਗ ਤੱਕ 450 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਾਕੀ ਲੋਕਾਂ ਨੂੰ ਚਿਨੂਕ ਅਤੇ ਐਮਆਈ-17 ਹੈਲੀਕਾਪਟਰਾਂ ਰਾਹੀਂ ਬਚਾਇਆ ਜਾ ਰਿਹਾ ਹੈ।