Connect with us

National

ਕੇਰਲ: ਵਿਆਹ ਤੋਂ ਕੁਝ ਮਿੰਟ ਪਹਿਲਾਂ ਹੀ ਲਾੜੀ ਨੂੰ ਲੈ ਗਈ ਪੁਲਿਸ, ਪੜੋ ਪੂਰੀ ਖ਼ਬਰ…

Published

on

ਕੇਰਲ 19 june 2023: ਕੇਰਲ ਦੇ ਕੋਵਲਮ ‘ਚ ਵਿਆਹ ਤੋਂ ਕੁਝ ਮਿੰਟ ਪਹਿਲਾਂ ਪੁਲਿਸ ਲਾੜੀ ਨੂੰ ਮੰਡਪ ਤੋਂ ਹੀ ਲੈ ਗਈ। ਦਰਅਸਲ ਮਾਮਲਾ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਨੌਜਵਾਨ ਅਤੇ ਔਰਤ ਦੇ ਵਿਆਹ ਦਾ ਹੈ। ਪੁਲਿਸ ਵੱਲੋਂ ਲਾੜੀ ਨੂੰ ਘਸੀਟ ਕੇ ਲੈ ਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਪੁਲਸ ਮੁਲਾਜ਼ਮ ਲਾੜੀ ਨੂੰ ਇਕ ਨਿੱਜੀ ਵਾਹਨ ਵੱਲ ਖਿੱਚਦੇ ਹੋਏ ਦਿਖਾਈ ਦੇ ਰਹੇ ਹਨ।

ਮਾਮਲਾ ਦੋ ਭਾਈਚਾਰਿਆਂ ਨਾਲ ਜੁੜਿਆ ਹੋਇਆ ਹੈ
ਅਸਲ ‘ਚ ਅਲਫੀਆ ਅਤੇ ਅਖਿਲ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਵਿਆਹ ਕਰਨ ਲਈ ਮੰਦਰ ਪਹੁੰਚੇ ਸਨ। ਵਿਆਹ ਤੋਂ ਕੁਝ ਸਮਾਂ ਪਹਿਲਾਂ ਪੁਲਿਸ ਆਈ ਅਤੇ ਅਲਫੀਆ ਨੂੰ ਆਪਣੇ ਨਾਲ ਲੈ ਗਈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜਿੱਥੇ ਅਲਫੀਆ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਂਦੀ ਹੈ ਅਤੇ ਦੱਸਦੀ ਹੈ ਕਿ ਉਹ ਅਖਿਲ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਬਿਆਨ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਅਲਫੀਆ ਨੂੰ ਅਖਿਲ ਦੇ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ।

ਪੁਲਿਸ ਨੇ ਤਫ਼ਤੀਸ਼ ਬਾਰੇ ਕਿਹਾ
ਅਲਾਪੁਝਾ ਜ਼ਿਲੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਲਫੀਆ ਦੇ ਮਾਤਾ-ਪਿਤਾ ਨੇ ਕਯਾਮਕੁਲਮ ਪੁਲਸ ਸਟੇਸ਼ਨ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਹੀ ਕਾਰਨ ਹੈ ਕਿ ਪੁਲਸ ਨੇ ਲੜਕੀ ਨੂੰ ਅਦਾਲਤ ‘ਚ ਪੇਸ਼ ਕੀਤਾ। ਪੁਲੀਸ ਵੱਲੋਂ ਤਾਕਤ ਦੀ ਵਰਤੋਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ। ਅਲਫੀਆ ਦਾ ਕਹਿਣਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਵੀ ਬਿਆਨ ਦਿੱਤਾ ਸੀ ਕਿ ਉਹ ਅਖਿਲ ਨਾਲ ਆਪਣੀ ਮਰਜ਼ੀ ਨਾਲ ਵਿਆਹ ਕਰ ਰਹੀ ਹੈ।

ਖਿਲਾਫ ਪੁਲਸ ਸ਼ਿਕਾਇਤ ਕਰਨਗੇ
ਲੜਕੀ ਨੇ ਦੱਸਿਆ ਕਿ ਉਹ ਅਖਿਲ ਨੂੰ ਇਕ ਸਾਲ ਤੋਂ ਜਾਣਦੀ ਹੈ ਪਰ ਉਸ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੇ ਖਿਲਾਫ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਅਤੇ ਨੌਜਵਾਨ ਅਖਿਲ ਦਾ ਕਹਿਣਾ ਹੈ ਕਿ ਉਹ ਪੁਲਿਸ ਖਿਲਾਫ ਸ਼ਿਕਾਇਤ ਕਰੇਗਾ। ਅਖਿਲ ਅਤੇ ਅਲਫੀਆ ਨੇ ਦੱਸਿਆ ਕਿ ਹੁਣ ਦੋਵੇਂ ਭਲਕੇ ਵਿਆਹ ਕਰਨਗੇ।