Connect with us

Beauty

ਹਰੀ ਇਲਾਇਚੀ ਖਾਣ ਦੇ ਕਿ ਹਨ ਫਾਇਦੇ ਜਾਣੋ ਪੂਰਾ ਵਿਸਥਾਰ ਵਿੱਚ

Published

on

ਹਰੀ ਇਲਾਇਚੀ ਦੇਖਣ ਵਿਚ ਜਿੰਨੀ ਨਿੱਕੀ ਹੁੰਦੀ ਹੈ, ਉਹਨਾਂ ਹੀ ਉਸ ਵਿਚਲੇ ਗੁਣ ਜ਼ਿਆਦਾ ਹੁੰਦੇ ਹਨ। ਰਾਤ ਸਮੇਂ ਇਲਾਇਚੀ ਖਾ ਕੇ ਸੌਣ ਨਾਲ ਬਹੁਤ ਫ਼ਾਇਦੇ ਹੁੰਦੇ ਹਨ। ਸੌਣ ਤੋਂ ਪਹਿਲਾਂ ਦੋ ਇਲਾਇਚੀ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ।

ਸਿਰ ਦਰਦ ਹੋਣ ’ਤੇ ਛੋਟੀ ਇਲਾਇਚੀ ਦਾ ਪੇਸਟ ਬਣਾ ਕੇ ਉਸ ਨੂੰ ਮੱਥੇ ’ਤੇ ਲਾਵੋ। ਇਸ ਨਾਲ ਤਹਾਡਾ ਸਿਰਦਰਦ ਕੁੱਝ ਪਲ ਵਿਚ ਠੀਕ ਹੋ ਜਾਵੇਗਾ। ਰਾਤ ਨੂੰ ਸੌਣ ਤੋਂ ਪਹਿਲਾਂ ਜਾਂ ਫਿਰ ਸਵੇਰ ਸਮੇਂ 1 ਇਲਾਇਚੀ ਚਬਾ ਕੇ ਖਾਣ ਮਗਰੋਂ ਕੋਸਾ ਪਾਣੀ ਪੀਉ। ਅਜਿਹਾ ਕਰਨ ਨਾਲ ਗਲੇ ਦੀ ਖਰਾਸ਼ ਅਤੇ ਬੈਠੀ ਹੋਈ ਆਵਾਜ਼ ਠੀਕ ਹੋ ਜਾਵੇਗੀ। ਜੇਕਰ ਤੁਹਾਨੂੰ ਗਲੇ ਦੀ ਸੋਜ ਰਹਿੰਦੀ ਹੈ ਤਾਂ ਤੁਸੀਂ ਮੂਲੀ ਦੇ ਪਾਣੀ ਵਿਚ ਇਲਾਇਚੀ ਪੀਸ ਕੇ ਪੀਉ। ਅਜਿਹਾ ਕਰਨ ਨਾਲ ਗਲੇ ਦੀ ਸੋਜ ਠੀਕ ਹੋ ਜਾਵੇਗੀ।

My Village Green Cardamom, Fresh Harvest | Cleaned Whole Elaichi | 7mm Bolt  (50g) : Amazon.in: Grocery & Gourmet Foods

ਇਲਾਇਚੀ ਦੇ ਫਾਇਦੇ
ਇਲਾਇਚੀ ‘ਚ ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਦੇ ਇਲਾਵਾ ਭਰਪੂਰ ਖਣਿਜ ਪਦਾਰਥ ਹੁੰਦੇ ਹਨ ਜੋ ਪਾਚਨ ‘ਚ ਸੁਧਾਰ ਕਰਨ ਦੇ ਨਾਲ-ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਰਾਹਤ ਦਿਵਾਉਣ ‘ਚ ਵੀ ਮਦਦਗਾਰ ਹਨ।

  1. ਸਰਦੀ ‘ਚ ਇਲਾਇਚੀ ਦੀ ਵਰਤੋਂ ਬੈਸਟ
    ਆਯੁਰਵੇਦ ਮੁਤਾਬਕ ਹਰੀ ਇਲਾਇਚੀ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਬਾਡੀ ‘ਚ ਗਰਮਾਹਟ ਬਣੀ ਰਹਿੰਦੀ ਹੈ। ਸਰਦੀ ਦੇ ਮੌਸਮ ‘ਚ ਠੰਡ ਦਾ ਪ੍ਰਭਾਵ ਘੱਟ ਕਰਨ ਲਈ ਇਸ ਦਾ ਸੇਵਨ ਜ਼ਰੂਰ ਕਰੋ। ਰੋਜ਼ਾਨਾ ਰਾਤ ਨੂੰ 1 ਗਲਾਸ ਕੋਸੇ ਪਾਣੀ ਨਾਲ 2 ਇਲਾਇਚੀ ਜ਼ਰੂਰ ਖਾਓ।
Green Cardamom - Elworld Organic
  1. ਫੇਫੜੇ ਸਿਹਤਮੰਦ
    ਇਲਾਇਚੀ ਇਨਫੈਕਸ਼ਨ ਦੂਰ ਕਰਨ ‘ਚ ਵੀ ਮਦਦਗਾਰ ਹੈ। ਇਸ ਨਾਲ ਸਾਹ ਲੈਣ ਦੀ ਸਮੱਸਿਆ ਜਿਵੇਂ ਅਸਥਮਾ, ਜ਼ੁਕਾਮ, ਫੇਫੜਿਆਂ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ।
  2. ਹਾਈ ਬਲੱਡ ਪ੍ਰੈਸ਼ਰ
    ਰੋਜ਼ਾਨਾ 2 ਇਲਾਇਚੀ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਤੋਂ ਬਹੁਤ ਰਾਹਤ ਮਿਲਦੀ ਹੈ।
  3. ਮੈਟਾਬਾਲੀਜ਼ਮ ‘ਚ ਸੁਧਾਰ
    ਜਿਨ੍ਹਾਂ ਲੋਕਾਂ ਦੇ ਮੈਟਾਬਾਲੀਜ਼ਮ ‘ਚ ਗੜਬੜੀ ਹੈ ਉਨ੍ਹਾਂ ਦੇ ਲਈ ਇਲਾਇਚੀ ਬਹੁਤ ਹੀ ਲਾਭਕਾਰੀ ਹੈ। ਇਸ ਦੇ ਲਈ ਐਂਟੀ-ਐਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਚਨ ਤੰਤਰ ਨੂੰ ਦਰੁਸਤ ਰੱਖਦੇ ਹਨ।
  4. ਤਣਾਅ ਤੋਂ ਛੁਟਕਾਰਾ
    ਇਲਾਇਚੀ ਚਬਾਉਣ ਨਾਲ ਹਾਰਮੋਨਜ਼ ‘ਚ ਤੁਰੰਤ ਬਦਲਾਅ ਹੁੰਦਾ ਹੈ। ਇਸ ਨਾਲ ਤਣਾਅ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ।
Sahya Dale Whole Green Cardamom 200g- First Grade- Big size Green Elai