Connect with us

National

ਜਾਣੋ ਬਜਟ ‘ਚ ਕੀ ਹੋਇਆ ਸਸਤਾ, ਕੀ ਹੋਇਆ ਮਹਿੰਗਾ ?

Published

on

UNION BUDGET 2024 : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਵਿੱਤੀ ਸਾਲ 2024-25 ਲਈ ਕੇਂਦਰੀ ਬਜਟ ਪੇਸ਼ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਈ ਵੱਡੇ ਐਲਾਨ ਕੀਤੇ ਹਨ| ਇਸ ਬਜਟ ‘ਚ ਕਈ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਅਤੇ ਜਾਂ ਘਟੀਆ ਹਨ। ਇਸ ਵਾਰ ਵਿੱਤ ਮੰਤਰੀ ਨੇ 7 ਵਸਤਾਂ ‘ਤੇ ਕਸਟਮ ਡਿਊਟੀ ਘਟਾ ਕੇ 2 ਵਸਤੂਆਂ ‘ਤੇ ਵਧਾ ਦਿੱਤੀ ਹੈ। ਜਿਸ ਨਾਲ ਇਨ੍ਹਾਂ ਦਵਾਈਆਂ ਦੀਆਂ ਕੀਮਤਾਂ ਵਿਚ ਕਮੀ ਆਵੇਗੀ। ਇਸ ਦਾ ਸਿੱਧਾ ਲਾਭ ਲੱਖਾਂ ਮਰੀਜ਼ਾਂ ਨੂੰ ਹੋਵੇਗਾ। ਇਸ ਤੋਂ ਇਲਾਵਾ ਐਕਸ-ਰੇ ਮਸ਼ੀਨਾਂ ਸਮੇਤ ਕਈ ਮੈਡੀਕਲ ਉਪਕਰਨਾਂ ‘ਤੇ ਵੀ ਛੋਟ ਦਿੱਤੀ ਜਾਵੇਗੀ। ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਆਓ ਜਾਣਦੇ ਹਾਂ ਬਜਟ ਵਿੱਚ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ ਅਤੇ ਕਿਹੜੀਆਂ ਸਸਤੀਆਂ ਹੋ ਗਈਆਂ ਹਨ।

ਇਹ ਚੀਜਾਂ ਹੋਈਆਂ ਸਸਤੀਆਂ

  • ਕੈਂਸਰ ਦੇ ਇਲਾਜ ਲਈ ਤਿੰਨ ਦਵਾਈਆਂ ਹੋਈਆਂ ਸਸਤੀਆਂ
  • ਮੋਬਾਈਲ ਫ਼ੋਨ ਦੇ ਪਾਰਟਸ, ਚਾਰਜਰਾਂ ‘ਤੇ ਕਸਟਮ ਡਿਊਟੀ ਘਟਾਈ ਗਈ
  • ਐਕਸਰੇ ਟਿਊਬ ‘ਤੇ ਛੋਟ
  • ਮੋਬਾਈਲ ਫੋਨਾਂ ਅਤੇ ਚਾਰਜਰਾਂ ‘ਤੇ ਡਿਊਟੀ 15% ਘਟਾਈ ਗਈ
  • 25 ਮਹੱਤਵਪੂਰਨ ਖਣਿਜਾਂ ‘ਤੇ ਡਿਊਟੀ ਖਤਮ ਕਰ ਦਿੱਤੀ ਗਈ
  • ਮੱਛੀ ਫੀਡ ‘ਤੇ ਡਿਊਟੀ ਘਟਾਈ ਗਈ
  • ਦੇਸ਼ ‘ਚ ਬਣਿਆ ਚਮੜਾ, ਕੱਪੜਾ ਅਤੇ ਜੁੱਤੇ ਸਸਤੇ ਹੋਣਗੇ
  • ਸੋਨੇ ਅਤੇ ਚਾਂਦੀ ‘ਤੇ 6% ਘੱਟ ਡਿਊਟੀ
  • ਪਲੈਟੀਨਮ ‘ਤੇ 6.4% ਡਿਊਟੀ ਘਟਾਈ ਗਈ

ਇਨ੍ਹਾਂ ਚੀਜ਼ਾਂ ‘ਚ ਹੋਇਆ ਵਾਧਾ

  • ਪਲਾਸਟਿਕ ਦੀਆਂ ਵਸਤਾਂ ‘ਤੇ ਦਰਾਮਦ ਡਿਊਟੀ ਵਧਾਈ ਗਈ ਹੈ
  • ਪੈਟਰੋਕੈਮੀਕਲ-ਅਮੋਨੀਅਮ ਨਾਈਟ੍ਰੇਟ ‘ਤੇ ਕਸਟਮ ਡਿਊਟੀ ਵਧਾਈ ਗਈ
  • ਪੀਵੀਸੀ – ਆਯਾਤ ਨੂੰ ਘਟਾਉਣ ਲਈ 10 ਤੋਂ 25 ਪ੍ਰਤੀਸ਼ਤ ਵਾਧਾ
  • ਹਵਾਈ ਸਫ਼ਰ ਮਹਿੰਗਾ ਹੋਇਆ
  • ਸਿਗਰਟਾਂ ਮਹਿੰਗੀਆਂ ਹੋਈਆਂ