Connect with us

National

ਮਣੀਪੁਰ ਹਿੰਸਾ: ਸੀਬੀਆਈ ਨੇ ਮਣੀਪੁਰ ਹਿੰਸਾ ਮਾਮਲੇ ਦੀ ਜਾਂਚ ਲਈ 53 ਅਧਿਕਾਰੀ, 29 ਮਹਿਲਾ ਅਧਿਕਾਰੀ ਕੀਤੇ ਤਾਇਨਾਤ…

Published

on

ਮਣੀਪੁਰ ਹਿੰਸਾ: ਸੀਬੀਆਈ ਨੇ ਮਣੀਪੁਰ ਹਿੰਸਾ ਮਾਮਲੇ ਦੀ ਜਾਂਚ ਲਈ 53 ਅਧਿਕਾਰੀ, 29 ਮਹਿਲਾ ਅਧਿਕਾਰੀ ਕੀਤੇ ਤਾਇਨਾਤ

ਮਣੀਪੁਰ, 17ਅਗਸਤ 2023: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬੁੱਧਵਾਰ ਨੂੰ ਮਣੀਪੁਰ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਵੱਖ-ਵੱਖ ਰੈਂਕਾਂ ਦੀਆਂ 29 ਮਹਿਲਾ ਅਧਿਕਾਰੀਆਂ ਸਮੇਤ 53 ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋ ਦਿੱਤੀ ਗਈ ਹੈ । ਸੀਬੀਆਈ ਨੇ ਦੱਸਿਆ ਕਿ ਤਿੰਨ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ, ਜਿਨ੍ਹਾਂ ਵਿੱਚ ਮਹਿਲਾ ਅਧਿਕਾਰੀ ਲਵਲੀ ਕਟਿਆਰ ਅਤੇ ਨਿਰਮਲਾ ਦੇਵੀ ਸ਼ਾਮਲ ਹਨ, ਸੂਬੇ ਵਿੱਚ ਹਿੰਸਾ ਦੇ ਮਾਮਲਿਆਂ ਦੀ ਜਾਂਚ ਲਈ ਆਪੋ-ਆਪਣੇ ਟੀਮਾਂ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਜੁਆਇੰਟ ਡਾਇਰੈਕਟਰ ਘਨਸ਼ਿਆਮ ਉਪਾਧਿਆਏ ਨੂੰ ਰਿਪੋਰਟ ਕਰਨਗੇ ਜੋ ਵੱਖ-ਵੱਖ ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਕਰਨਗੇ।

3 ਮਈ ਨੂੰ ਰਾਜ ਵਿੱਚ ਪਹਿਲੀ ਵਾਰ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਗਏ ਹਨ, ਅਤੇ ਕਈ ਸੌ ਜ਼ਖਮੀ ਹੋਏ ਹਨ। ਹਿੰਸਾ ਉਦੋਂ ਭੜਕੀ ਜਦੋਂ ਪਹਾੜੀ ਜ਼ਿਲ੍ਹਿਆਂ ਵਿੱਚ ਬਹੁਗਿਣਤੀ ਮੀਤੀ ਭਾਈਚਾਰੇ ਲਈ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ਵਿੱਚ ਇੱਕ ‘ਕਬਾਇਲੀ ਏਕਤਾ ਮਾਰਚ’ ਦਾ ਆਯੋਜਨ ਕੀਤਾ ਗਿਆ ਸੀ। ਮਣੀਪੁਰ ਦੀ ਕੁੱਲ ਆਬਾਦੀ ਦਾ ਲਗਭਗ 53 ਪ੍ਰਤੀਸ਼ਤ ਮੀਟੀਆਂ ਹਨ ਅਤੇ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ, ਜਦੋਂ ਕਿ ਆਦਿਵਾਸੀ ਨਾਗਾ ਅਤੇ ਕੂਕੀ ਭਾਈਚਾਰੇ 40 ਪ੍ਰਤੀਸ਼ਤ ਹਨ ਅਤੇ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।