Punjab
ਮੋਗਾ ਅਜੀਤਵਾਲ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ

14 ਦਸੰਬਰ 2023: ਮੋਗਾ ਦੀ ਅਜੀਤਵਾਲ ਪੁਲਿਸ ਨੇ ਪਿੰਡ ਚੂੜਚੱਕ ਵਿੱਚ ਨਸ਼ਾ ਤਸਕਰ ਜਗਰੂਪ ਸਿੰਘ ਦੇ ਘਰ ਦੇ ਬਾਹਰ ਪ੍ਰਾਪਰਟੀ ਫਰੀਜ਼ ਕਰਨ ਦੇ ਹੁਕਮਾਂ ਦੀ ਕਾਪੀ ਚਿਪਕਾਈ ਹੈ। ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ‘ਤੇ ਨੋਟਿਸ ਜਾਰੀ ਕੀਤਾ ਗਿਆ ਸੀ। ਜਗਰੂਪ ਸਿੰਘ ਪਿਛਲੇ 15/20 ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਕਰਦਾ ਸੀ ਅਤੇ ਉਸ ਵਿਰੁੱਧ 14 ਦੇ ਕਰੀਬ ਐਨਡੀਪੀਐਸ ਕੇਸ ਦਰਜ ਹਨ। ਇਸ ਦੌਰਾਨ ਥਾਣਾ ਅਜੀਤਵਾਲ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰ ਜਗਰੂਪ ਸਿੰਘ ਖ਼ਿਲਾਫ਼ 14 ਐਨ.ਡੀ.ਪੀ.ਐਸ. ਅਤੇ 31.10.2023 ਨੂੰ ਇੱਕ ਕੇਸ ਵਿੱਚ ਮੋਗਾ ਦੀ ਅਦਾਲਤ ਵਿੱਚ ਉਸਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਮੋਗਾ ਪੁਲੀਸ ਨੇ ਕੇਸ ਬਣਾ ਕੇ ਜਾਇਦਾਦ ਦਿੱਲੀ ਭੇਜ ਦਿੱਤੀ ਸੀ ਅਤੇ ਦਿੱਲੀ ਤੋਂ ਉਸ ਦੀ ਜਾਇਦਾਦ ਫਰੀਜ਼ ਕਰਨ ਦੇ ਹੁਕਮ ਆਏ ਸਨ ਅਤੇ ਅੱਜ ਜਗਰੂਪ ਸਿੰਘ ਦੀ 61 ਲੱਖ 10 ਹਜ਼ਾਰ 564 ਰੁਪਏ ਦੀ ਜਾਇਦਾਦ ’ਤੇ ਫਰੀਜ਼ ਨੋਟਿਸ ਚਿਪਕਾਇਆ ਗਿਆ।ਹੁਣ ਇਹ ਪਰਿਵਾਰ 45 ਦਿਨਾਂ ਦੇ ਅੰਦਰ ਇਸ ਲਈ ਅਪੀਲ ਕਰ ਸਕਦਾ ਹੈ।