Connect with us

Punjab

ਮਨੋਵਿਗਿਆਨ ਵਿਭਾਗ ਤੋਂ ਵਿਦਿਆਰਥੀ ਮੁਹੰਮਦ ਸੁਲਤਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ 2022’ ਵਿੱਚ ਸੋਨ ਤਗ਼ਮਾ ਹਾਸਿਲ ਕੀਤਾ

Published

on

ਪਟਿਆਲਾ:

ਮਨੋਵਿਗਿਆਨ ਵਿਭਾਗ ਤੋਂ ਵਿਦਿਆਰਥੀ ਮੁਹੰਮਦ ਸੁਲਤਾਨ ਨੇ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਵਿਖੇ ਕਰਵਾਈ ਗਈ ‘ਖੇਡਾਂ ਵਤਨ ਪੰਜਾਬ ਦੀਆਂ 2022’ ਬੈਡਮਿੰਟਨ ਚੈਂਪੀਅਨਸਿ਼ਪ ਵਿੱਚ ਸੋਨ ਤਗ਼ਮਾ ਹਾਸਿਲ ਕੀਤਾ ਹੈ।ਮੁਹੰਮਦ ਸੁਲਤਾਨ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ 12 ਤੋਂ 15 ਸਤੰਬਰ 2022 ਤੱਕ  ਹੋਈ ਇਸ ਚੈਂਪਨੀਅਨਸਿ਼ਪ ਵਿੱਚ 150 ਤੋਂ ਵਧੇਰੇ ਖਿਡਾਰੀਆਂ ਨੇ ਭਾਗ ਲਿਆ ਸੀ। ਉਸ ਨੇ ਦੱਸਿਆ ਕਿ +21 ਸਾਲ ਉਮਰ ਸ਼ਰੇਣੀ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਉਹ ਸਟੇਟ ਚੈਂਪਨੀਅਨਸਿ਼ਪ ਲਈ ਕੈਪਟਨ ਵੀ ਚੁਣਿਆ ਗਿਆ ਹੈ। ਉਹ ਐੱਨ. ਆਈ. ਐੱਸ.ਕੋਚ ਅਬਦੁੱਲਾ ਜੇ. ਕੋਲ਼ ਆਪਣੀ ਖੇਡ ਸਿਖਲਾਈ ਪ੍ਰਾਪਤ ਕਰ ਰਿਹਾ ਹੈ। ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਮਮਤਾ ਸ਼ਰਮਾ ਨੇ ਮੁਹੰਮਦ ਸੁਲਤਾਨ ਨੂੰ ਵਧਾਈ ਦਿੱਤੀ ਅਤੇ ਅਗਲੇਰੇ ਪੱਧਰ ਲਈ ਸ਼ੁਭਕਾਮਨਾਵਾਂ ਦਿੱਤੀਆਂ।