National
ਭਾਰਤ ‘ਚ 11 ਲੱਖ ਤੋਂ ਵੱਧ TWITTER ਅਕਾਊਂਟ ‘ਤੇ ਲਗਾਈ ਪਾਬੰਦੀ,ਰਹੋ ਸਾਵਧਾਨ!

ਜਦੋਂ ਤੋਂ ਟਵਿਟਰ ਦੀ ਕਮਾਨ ਐਲੋਨ ਮਸਕ ਦੇ ਹੱਥ ਆਈ ਹੈ, ਉਹ ਇਸ ਪਲੇਟਫਾਰਮ ਨੂੰ ਯੂਜ਼ਰਸ ਲਈ ਬਿਹਤਰ ਬਣਾਉਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ। ਹਾਲਾਂਕਿ ਯੂਜ਼ਰਸ ਐਲੋਨ ਮਸਕ ਦੇ ਨਵੇਂ ਐਲਾਨਾਂ ਤੋਂ ਹੈਰਾਨ ਜ਼ਰੂਰ ਹੋ ਰਹੇ ਹਨ। ਟਵਿੱਟਰ ਨੇ ਪਲੇਟਫਾਰਮ ‘ਤੇ ਹੋ ਰਹੀਆਂ ਕੁਝ ਗਲਤ ਚੀਜ਼ਾਂ ਨੂੰ ਰੋਕਣ ਲਈ 26 ਅਪ੍ਰੈਲ ਤੋਂ 25 ਮਈ ਦਰਮਿਆਨ ਭਾਰਤ ‘ਚ ਚੱਲ ਰਹੇ 11 ਲੱਖ ਤੋਂ ਵੱਧ ਖਾਤਿਆਂ ਨੂੰ ਬਲਾਕ ਕਰ ਦਿੱਤਾ ਹੈ।
ਟਵਿੱਟਰ ਨੇ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਵਰਗੀਆਂ ਚੀਜ਼ਾਂ ਨੂੰ ਉਤਸ਼ਾਹਿਤ ਕਰਨ ਵਾਲੇ 11 ਲੱਖ 32 ਹਜ਼ਾਰ 228 ਟਵਿੱਟਰ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ, ਟਵਿਟਰ ਨੇ ਅਜਿਹੇ 1 ਹਜ਼ਾਰ 843 ਟਵਿੱਟਰ ਅਕਾਊਂਟਸ ਨੂੰ ਵੀ ਬਲਾਕ ਕਰ ਦਿੱਤਾ ਹੈ ਜੋ ਅੱਤਵਾਦ ਨੂੰ ਵਧਾਵਾ ਦੇ ਰਹੇ ਸਨ। ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਨਾਲ ਸਬੰਧਤ ਆਪਣੀ ਮਹੀਨਾਵਾਰ ਰਿਪੋਰਟ ਜਾਰੀ ਕਰਦੇ ਹੋਏ, ਟਵਿੱਟਰ ਨੇ ਕਿਹਾ ਕਿ ਕੰਪਨੀ ਨੂੰ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਭਾਰਤ ਵਿੱਚ ਉਪਭੋਗਤਾਵਾਂ ਤੋਂ 518 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।
ਇਸ ਰਿਪੋਰਟ ‘ਚ ਟਵਿਟਰ ਨੇ ਦੱਸਿਆ ਹੈ ਕਿ ਸ਼ਿਕਾਇਤਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 25 ਅਕਾਊਂਟਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਬਾਕੀ ਖਾਤਿਆਂ ‘ਤੇ ਪਾਬੰਦੀ ਬਰਕਰਾਰ ਰੱਖੀ ਗਈ ਹੈ। ਟਵਿੱਟਰ ਨੂੰ ਭਾਰਤ ਵਿੱਚ ਸਥਿਤ ਟਵਿੱਟਰ ਉਪਭੋਗਤਾਵਾਂ ਤੋਂ ਦੁਰਵਿਵਹਾਰ/ਪ੍ਰੇਸ਼ਾਨ (264), ਨਫ਼ਰਤ ਭਰੇ ਆਚਰਣ (84), ਬਾਲਗ ਸਮੱਗਰੀ (67) ਅਤੇ ਮਾਣਹਾਨੀ (51) ਨਾਲ ਸਬੰਧਤ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਪਹਿਲਾਂ ਵੀ ਟਵਿਟਰ ਨੇ 26 ਮਾਰਚ ਤੋਂ 25 ਅਪ੍ਰੈਲ ਦਰਮਿਆਨ 25 ਲੱਖ 51 ਹਜ਼ਾਰ 623 ਭਾਰਤੀ ਖਾਤਿਆਂ ਨੂੰ ਬੈਨ ਕੀਤਾ ਸੀ।