National
ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਭਰਿਆ ਨਾਮਜ਼ਦਗੀ ਪੱਤਰ
ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ (14 ਮਈ 2024) ਯੂਪੀ ਦੇ ਵਾਰਾਣਸੀ ਸੰਸਦ ਮੈਂਬਰ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ । ਇਸ ਤੋਂ ਪਹਿਲਾਂ ਉਨ੍ਹਾਂ ਨੇ ਵਾਰਾਣਸੀ ਦੇ ਦਸ਼ਾਸ਼ਵਮੇਧ ਘਾਟ’ਤੇ ਕਾਲ ਭੈਰੋਂ ਮੰਦਰ ‘ਚ ਪੂਜਾ ਕੀਤੀ|
ਪੀਐਮ ਮੋਦੀ 12 ਵਜੇ ਵਾਰਾਣਸੀ ਤੋਂ ਲੋਕ ਸਭਾ ਚੋਣਾਂ 2024 ਲਈ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਹੈ । PM ਮੋਦੀ ਤੀਜੀ ਵਾਰ ਵਾਰਾਣਸੀ ਤੋਂ ਚੋਣ ਲੜ ਰਹੇ ਹਨ | ਬੀਜੇਪੀ ਨੇਤਾਵਾਂ ਮੁਤਾਬਕ 12 ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਨਾਮਜ਼ਦਗੀ ‘ਚ ਸ਼ਾਮਲ ਹੋਏ । ਪੀ.ਐਮ ਮੋਦੀ ਦੇ ਨਾਲ ਦੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ, ਜੇਪੀ ਨੱਡਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈਂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਸ਼ਾਮਲ ਹੋਏ|
ਨਾਮਜ਼ਦਗੀ ਤੋਂ ਬਾਅਦ ਰੁਦਰਾਕਸ਼ ਕਨਵੈਨਸ਼ਨ ਸੈਂਟਰ ‘ਚ ਵਰਕਰਾਂ ਨਾਲ ਮੀਟਿੰਗ ਵੀ ਕਰਨਗੇ।