Connect with us

National

ਸੰਸਦ ਭਵਨ ‘ਚ ਨਰਿੰਦਰ ਮੋਦੀ ਨੇ ਕੀਤੀਆਂ ਇਹ ਗੱਲਾਂ

Published

on

NARENDRA MODI : ਇਸ ਵਾਰ NDA ਨੂੰ 293 ਸੀਟਾਂ ਨਾਲ ਬਹੁਮਤ ਮਿਲਿਆ ਹੈ। ਐਨਡੀਏ ਨੇ ਲਗਾਤਾਰ ਤੀਜੀ ਵਾਰ ਬਹੁਮਤ ਹਾਸਲ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ।

ਨਰਿੰਦਰ ਮੋਦੀ ਨੂੰ ਸੰਸਦੀ ਦਲ ਦਾ ਨੇਤਾ ਚੁਣਿਆ ਗਿਆ ਹੈ|ਐਨਡੀਏ ਸੰਸਦੀ ਦਲ ਦੀ ਬੈਠਕ ਵਿੱਚ, ਪੀਐਮ ਮੋਦੀ ਨੇ ਕਿਹਾ, “…ਮੈਂ ਦੇਸ਼ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਨੇ ਸਾਨੂੰ ਸਰਕਾਰ ਚਲਾਉਣ ਲਈ ਜੋ ਬਹੁਮਤ ਦਿੱਤਾ ਹੈ, ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਸਹਿਮਤੀ ਨਾਲ ਕੰਮ ਕਰੀਏ ਅਤੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ|

 

 

ਸੰਸਦੀ ਦਲ ਨੇਤਾ ਬਣਨ ਤੋਂ ਬਾਅਦ ਨਰਿੰਦਰ ਮੋਦੀ ਨੇ ਆਖੀਆਂ ਵੱਡੀਆਂ ਗੱਲਾਂ……

 

  • ਨਰਿੰਦਰ ਮੋਦੀ ਨੇ ਸੰਸਦ ਭਵਨ ‘ਚ ਪ੍ਰਕਾਸ਼ ਸਿੰਘ ਬਾਦਲ ਦਾ ਕੀਤਾ ਜ਼ਿਕਰ
  • ਦੇਸ਼ ਦੇ 22 ਸੂਬਿਆਂ ‘ਚ NDA ਦੀ ਸਰਕਾਰ
  • NDA ਨੇ ਮੈਨੂੰ ਇਕ ਨਵੀਂ ਜਿੰਮੇਵਾਰੀ ਦਿੱਤੀ ਹੈ
  • ਨਾ ਅਸੀਂ ਹਾਰੇ ਸੀ ਨਾ ਅਸੀਂ ਹਾਰੇ ਹਾਂ
  • NDA ਦੀ ਮਜ਼ਬੂਤੀ ਦੇਸ਼ ਦਾ ਵਿਕਾਸ ਕਰੇਗੀ
  • ਕੇਰਲਾ ‘ਚ ਸਾਡੇ ਹਜਾਰਾਂ ਵਰਕਰਾਂ ਨੇ ਦਿੱਤੀ ਕੁਰਬਾਨੀ
  • ਤਿੰਨ ਵਾਰ ਦੀਆਂ ਚੋਣਾਂ (2014-2019-2024)’ਚ ਕਾਂਗਰਸ ਵਲੋਂ ਜਿਤੀਆਂ ਸੀਟਾਂ ਦੇ ਬਰਾਬਰ ਹਨ ਸਾਡੀ ਇਸ ਵਾਰ ਦੀਆਂ ਸੀਟਾਂ
  • NDA ਦੇ ਲੀਡਰਾਂ ਨੇ ਕੀਤੀ ਦੇਸ਼ ਦੀ ਸੇਵਾ
  • ਗਰੀਬ 4 ਕਰੋੜ ਲੋਕਾਂ ਨੂੰ ਮਿਲਿਆ ਆਪਣਾ ਘਰ
  • 70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 5 ਲੱਖ ਦਾ ਮੁਫ਼ਤ ਇਲਾਜ
  • ਨੌਜਵਾਨ ਨੂੰ ਆਪਣਾ ਕਾਰੋਬਾਰ ਕਰਨ ਲਈ 20 ਲੱਖ ਦਾ ਮਿਲੇਗਾ ਲੋਨ
  • NDA ਦਾ ਹਰ ਸਹਿਯੋਗੀ ਮੇਰੇ ਲਈ ਬਰਾਬਰ ਹੈ
  • ਦੇਸ਼ ਚਲਾਉਣ ਲਈ ਸਰਬ ਸੰਮਤੀ ਜਰੂਰੀ
  • ਹਰ ਗਰੰਟੀ ਨੂੰ ਪੂਰੇ ਮਨ ਨਾਲ ਪੂਰਾ ਕਰਾਂਗੇ
  • ਦੇਸ਼ ਨੂੰ NDA ‘ਤੇ ਬਹੁਤ ਭਰੋਸਾ ਹੈ