News
ਡੀ.ਜੀ.ਪੀ ਗੁਪਤਾ ਦੀ ਅਗਲੀ ਸੁਣਵਾਈ 17 ਮਾਰਚ ਨੂੰ

ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਦਾ ਮਾਮਲਾ। ਦੱਸ ਦੇਈਏ ਕਿ ਇਸਦੀ ਸੁਣਵਾਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਵਿਚ ਦਿੰਬਕਾਰ ਗੁਪਤਾ ਦੀ ਨਿਯੁਕਤੀ ਉਤੇ ਰੋਕ ਬਰਕਰਾਰ ਰਾਖੀ ਗਈ ਹੈ। ਵੀਰਵਾਰ ਨੂੰ ਹਾਈ ਕੋਰਟ ਵਿਖੇ ਯੂ.ਪੀ.ਐੱਸ.ਸੀ ਵਲੋਂ ਬਹਿਸ ਕੀਤੀ ਗਈ। ਯੂ.ਪੀ.ਐੱਸ.ਸੀ ਨੇ ਕਿਹਾ ਕਿ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਇੱਕਦਮ ਸਹੀ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੂਰਵ ਡੀ.ਜੀ.ਪੀ ਸੁਰੇਸ਼ ਅਰੋੜਾ ਇਮਪੈਨਲਮੈਂਟ ਕੰਮਿੱਟੀ ਦਾ ਹਿੱਸਾ ਰਹੇ ਉਹ ਵੀ ਸਹੀ। ਦੱਸਣਯੋਗ ਹੈ ਕਿ ਡੀ.ਜੀ.ਪੀ ਦਿਨਕਰ ਗੁਪਤਾ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਪ੍ਰਕਾਸ਼ ਸਿੰਘ ਤੇ ਅਧਾਰ ਤੇ ਕੀਤੀ ਗਈ ਹੈ। ਦੱਸ ਦੇਈਏ ਕਿ ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ ਜਿਥੇ ਦੋਨੋ ਪੱਖਾਂ ਦੀ ਦਲੀਲ ਨੂੰ ਸੁਣਦੇ ਹੋਏ ਨਿਪਟਾਰਾ ਕੀਤਾ ਜਾਏਗਾ।